ਰਾਮ ਰਹੀਮ ਖਿਲਾਫ ਖੱਟਾ ਸਿੰਘ ਦੀ ਗਵਾਹੀ ਨੂੰ ਮਨਜ਼ੂਰੀ

ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਖਿਲਾਫ ਚੱਲ ਰਹੇ ਛੱਤਰਪਤੀ ਤੇ ਰਣਜੀਤ ਸਿੰਘ ਕਤਲ ਕੇਸ ‘ਚ ਹੁਣ ਖੱਟਾ ਸਿੰਘ ਗਵਾਹੀ ਦੇਵੇਗਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਦੇਣ ਵਾਲੀ ਅਰਜ਼ੀ ਮਨਜ਼ੂਰ ਕਰ ਲਈ ਹੈ।

ਹਾਲਾਂਕਿ ਖੱਟਾ ਸਿੰਘ 2012 ‘ਚ ਰਾਮ ਰਹੀਮ ਖਿਲਾਫ ਗਵਾਹੀ ਦੇਣ ਤੋਂ ਮੁੱਕਰ ਗਿਆ ਸੀ ਪਰ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਹੋਣ ਮਗਰੋਂ ਖੱਟਾ ਸਿੰਘ ਨੇ ਫਿਰ ਗਵਾਹੀ ਦੇਣ ਦੀ ਇੱਛਾ ਜਾਹਿਰ ਕੀਤੀ ਸੀ।

ਇਸ ਬਾਰੇ ਉਸ ਨੇ ਹਾਈਕੋਰਟ ਵਿੱਚ ਅਰਜ਼ੀ ਪਾਈ ਸੀ ਜੋ ਹੁਣ ਮਨਜੂਰ ਹੋ ਗਈ ਹੈ। ਪੰਚਕੂਲਾ ਦੀ ਸੀਬੀਆਈ ਅਦਾਲਤ ‘ਚ ਗੁਰਮੀਤ ਰਾਮ ਰਹੀਮ ਖਿਲਾਫ ਦੋ ਕਤਲ ਮਾਮਲਿਆਂ ਦੀ ਸੁਣਵਾਈ ਆਖਰੀ ਮੋੜ ‘ਤੇ ਹੈ, ਜਿਸ ‘ਚ ਹੁਣ ਖੱਟਾ ਸਿੰਘ ਦੀ ਗਵਾਹੀ ਵੀ ਹੋਵੇਗੀ।

Be the first to comment

Leave a Reply