ਯੂ.ਕੇ ਵਿੱਚ ਸਿੱਖ ਰਿਪੋਰਟ 2019 ਜਾਰੀ : ਸਿੱਖ ਕੌਮ ਆਪਣੇ ਹੀ ਨਹੀਂ ਬਲਕਿ ਗੈਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਦਿੰਦੇ ਹਨ ਤਰਜੀਹ : 95 ਫ਼ੀਸਦੀ ਸਿੱਖ ਔਰਤਾਂ ਅਤੇ 93 ਫ਼ੀਸਦੀ ਸਿੱਖ ਮਰਦ ਅੰਗ ਦਾਨ ਕਰਨ ਲਈ ਤਿਆਰ

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਸੰਸਦ ‘ਚ ਬ੍ਰਿਿਟਸ਼ ਸਿੱਖ ਰਿਪੋਰਟ 2019 ਜਾਰੀ ਕੀਤੀ ਗਈ, ਜਿਸ ‘ਚ ਕਿਹਾ ਗਿਆ ਹੈ ਕਿ ਯੂ. ਕੇ. ਭਰ ‘ਚੋਂ 2500 ਤੋਂ ਵੱਧ ਸਿੱਖਾਂ ‘ਤੇ ਕੀਤੇ ਗਏ ਸਰਵੇਖਣਾਂ ‘ਚ ਸਾਹਮਣੇ ਆਇਆ ਹੈ ਕਿ 95 ਫ਼ੀਸਦੀ ਸਿੱਖ ਔਰਤਾਂ ਅਤੇ 93 ਫ਼ੀਸਦੀ ਸਿੱਖ ਮਰਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਮੌਤ ਤੋਂ ਬਾਅਦ ਅੰਗਦਾਨ ਕਰਨ ਦੀ ਇੱਛਾ ਰੱਖਦੇ ਹਨ । 40 ਫ਼ੀਸਦੀ ਸਿੱਖਾਂ ਨੇ ਕਿਹਾ ਹੈ ਕਿ ਉਹ ਅੰਗ ਦਾਨ ਲਈ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ । ਇਸ ਤੋਂ ਇਲਾਵਾ ਬ੍ਟਿਸ਼ ਸਿੱਖ ਰਿਪੋਰਟ 2019 ‘ਚ ਸਾਹਮਣੇ ਆਇਆ ਹੈ ਕਿ 85 ਫ਼ੀਸਦੀ ਸਿੱਖਾਂ ਦਾ ਮੰਨਣਾ ਹੈ ਕਿ ਜਲ੍ਹਿਆਂਵਾਲਾ ਬਾਗ਼ ਹੱਤਿਆ ਕਾਂਡ ਬਾਰੇ ਸਕੂਲਾਂ ‘ਚ ਪੜ੍ਹਾਇਆ ਜਾਵੇ । 42 ਫ਼ੀਸਦੀ ਸਿੱਖ, ਸਿੱਖ ਬੱਚਿਆਂ ਨੂੰ ਗੋਦ ਲੈਣ ਅਤੇ 29 ਫ਼ੀਸਦੀ ਗੈਰ ਸਿੱਖ ਬੱਚਿਆਂ ਨੂੰ ਗੋਦ ਲੈਣ ਬਾਰੇ ਵਿਚਾਰ ਕਰਦੇ ਹਨ । 10 ‘ਚੋਂ ਇਕ ਸਿੱਖ ਘਰਾਂ (11 ਫ਼ੀਸਦੀ) ‘ਚ ਕੋਈ ਨਾ ਕੋਈ ਡੀਮੈਨਸ਼ੀਆ ਜਾਂ ਅਲਜ਼ੀਮਰ ਤੋਂ ਪੀੜਤ ਹੈ, ਜਦਕਿ 62 ਫ਼ੀਸਦੀ ਸਿੱਖ ਇਨ੍ਹਾਂ ਪੀੜਤਾਂ ਦੀ ਦੇਖ ਭਾਲ ਖ਼ੁਦ ਕਰਦੇ ਹਨ । 76 ਫ਼ੀਸਦੀ ਸਿੱਖਾਂ ਦਾ ਮੰਨਣਾ ਹੈ ਕਿ ਉਹ ਆਪਣੇ ਹੀ ਨਹੀਂ ਬਲਕਿ ਗੈਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਰਾਖੀ ਨੂੰ ਵੀ ਤਰਜੀਹ ਦਿੰਦੇ ਹਨ ਬ੍ਰਿਿਟਸ਼ ਸਿੱਖ ਰਿਪੋਰਟ ਦੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਕਿ ਖ਼ੁਸ਼ੀ ਹੈ ਕਿ ਬਹੁ ਗਿਣਤੀ ਸਿੱਖ ਭਾਈਚਾਰਾ ਆਪਣੇ ਪਰਿਵਾਰਾਂ ਲਈ ਅੰਗਦਾਨ ਬਾਰੇ ਸੋਚਦਾ ਹੈ । ਜਗਦੇਵ ਸਿੰਘ ਵਿਰਦੀ ਨੇ ਵੀ ਇਸ ਰਿਪੋਰਟ ਦਾ ਸਵਾਗਤ ਕੀਤਾ ਹੈ । ਇਸ ਰਿਪੋਰਟ ਨੂੰ ਬਰਤਾਨੀਆ ਦੀ ਸੰਸਦ ‘ਚ ਐਮ. ਪੀ. ਪੈਟ ਮੈਕਫੇਡਨ, ਐਮ. ਪੀ. ਤਨਮਨਜੀਤ ਸਿੰਘ ਢੇਸੀ ਅਤੇ ਸ਼ੈਡੋ ਖ਼ਜ਼ਾਨਾ ਮੰਤਰੀ ਜੌਹਨ ਮੈਕਡਾਨਲਡ, ਹਾਊਸ ਆਫ਼ ਲਾਰਡ ਅਤੇ ਹਾਊਸ ਆਫ਼ ਕਾਮਨਜ਼ ਦੇ ਹੋਰ ਮੈਂਬਰਾਂ ਦੀ ਹਾਜ਼ਰੀ ‘ਚ ਜਾਰੀ ਕੀਤਾ ਗਿਆ

Be the first to comment

Leave a Reply