ਯੂ.ਕੇ ਤੇ ਯੂਐਸਏ ਤੋਂ ਰੋਜ਼ਾਨਾ 30 ਪੰਜਾਬੀ ਹੋ ਰਹੇ ਡਿਪੋਰਟ

ਜਲੰਧਰ : ਗੈਰਕਾਨੂੰਨੀ ਤਰੀਕੇ ਨਾਲ ਯੂਕੇ ਤੇ ਅਮਰੀਕਾ ਜਾਣ ਵਾਲੇ ਲੋਕਾਂ ਕਾਰਨ ਉੱਥੋਂ ਦੀਆਂ ਸਰਕਾਰਾਂ ਸਖਤੀ ਵਧਾ ਰਹੀਆਂ ਹਨ। ਹਾਲਾਤ ਇਹ ਹਨ ਕਿ ਪੰਜਾਬ ਦੇ ਦੋਆਬਾ ਤੇ ਮਾਝਾ ਖੇਤਰ ਵਿੱਚ ਰੋਜ਼ਾਨਾ 30 ਬੰਦੇ ਡਿਪੋਰਟ ਹੋ ਕੇ ਰੋਜ਼ਾਨਾ ਵਾਪਸ ਆ ਰਹੇ ਹਨ। ਇਹ ਡਾਟਾ ਜਲੰਧਰ ਦੇ ਰੀਜ਼ਨਲ ਪਾਸਪੋਰਟ ਅਧਿਕਾਰੀ ਨੇ ਦਿੱਤਾ ਹੈ।ਵਿਦੇਸ਼ ਮੰਤਰਾਲੇ ਵੱਲੋਂ ਅੱਜ ਜਲੰਧਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਰਾਹੀਂ ਵਿਦੇਸ਼ ਮਾਮਲਿਆਂ ਦਾ ਮੰਤਰਾਲਾ ਮੀਡੀਆ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਪਹੁੰਚ ਬਣਾ ਕੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਤੋਂ ਜਾਗਰੂਕ ਕਰਵਾਉਣ ਚਾਹੁੰਦਾ ਹੈ। ਇਸ ਦੌਰਾਨ ਵਿਦੇਸ਼ ਮਾਮਲਿਆਂ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੇ ਵਿਭਾਗ ਦੇ ਕੰਮਾਂ ਬਾਰੇ ਦੱਸਿਆ।

Be the first to comment

Leave a Reply