ਯੂ.ਕੇ. ‘ਚ ਸਿੱਖ ਸੈਨਿਕਾਂ ਦਾ ਬੁੱਤ ਤੋੜਨ ਵਾਲਿਆਂ ਦੀ ਸੀ.ਸੀ.ਟੀ.ਵੀ. ਤਸਵੀਰ ਜਾਰੀ

ਬਰਮਿੰਘਮ, (ਪਰਵਿੰਦਰ ਸਿੰਘ)-ਵੈਸਟ ਮਿਡਲੈਂਡ ਪੁਲਿਸ ਨੇ ਬੀਤੇ ਦਿਨੀਂ ਯੂ.ਕੇ. ‘ਚ ਪਹਿਲੇ ਵਿਸ਼ਵ ਯੁੱਧ ਦੇ ਸਿੱਖ ਸੈਨਿਕਾਂ ਦੀ ਯਾਦ ‘ਚ ਲਗਾਏ ਗਏ ਇਕ ਬੁੱਤ ਦੀ ਭੰਨਤੋੜ ਕਰਨ ਵਾਲੇ ਮੁਲਜ਼ਮਾਂ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਜਾਰੀ ਕੀਤੀਆਂ ਹਨ। ਵੈਸਟ ਮਿਡਲੈਂਡ ਪੁਲਿਸ ਦੇ ਐਸ.ਪੀ. ਮਾਰਟਿਨ ਹਰਕਾਂਬ ਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਨਾਲ ਨੇੜਤਾ ਬਣਾਈ ਹੋਈ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਕਾਫ਼ੀ ਦੁੱਖ ਪਹੁੰਚਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਦੋ ਮੁਲਜ਼ਮਾਂ ਦੀ ਪਛਾਣ ਕਰਨ ‘ਚ ਪੁਲਿਸ ਦੀ ਮਦਦ ਕਰ ਸਕਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਨ।

Be the first to comment

Leave a Reply