ਗੋਲੀਆਂ ਨਾਲ ਭੁੰਨੇ ਨੌਜਵਾਨ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ 

ਡੇਰਾਬਸੀ ਤੋਂ ਸਮਗੌਲੀ ਜਾਣ ਵਾਲੀ ਸੜਕ ਉਤੇ ਅੱਜ ਸਵੇਰੇ 8 ਵਜੇ ਗੋਲੀਆਂ ਨਾਲ ਭੁੰਨੀ ਹੋਈ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਡੇਰਾਬਸੀ ਤੋਂ ਸਮਗੌਲੀ ਜਾਣ ਵਾਲੀ ਸੜਕ ਉਤੇ ਅੱਜ ਸਵੇਰੇ 8 ਵਜੇ ਗੋਲੀਆਂ ਨਾਲ ਭੁੰਨੀ ਹੋਈ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨੌਜਵਾਨ ਦੇ ਢਿੱਡ, ਸਿਰ, ਗਰਦਨ ਅਤੇ ਹੱਥ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਦੇ ਹਾਲਾਤ ਵੇਖ ਕੇ ਪਤਾ ਲੱਗਿਆ ਕਿ ਨੌਜਵਾਨ ਦੇ ਹੱਥ ਬੰਨੇ ਹੋਏ ਸਨ ਅਤੇ ਕੁੱਝ ਘੰਟੇ ਪਹਿਲਾਂ ਹੀ ਇਸ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦਿੱਤੀ ਗਈ ਸੀ।  ਡੇਰਾਬਸੀ ਕੋਲ ਮਿਲੀ ਲਾਸ਼ ਦੀ ਸ਼ਕਲ ਫੇਸਬੁਕ ਉਤੇ ਕੁੰਵਰ ਵਿਵੇਕ ਰਾਣਾ ਨਾਮਕ ਨੌਜਵਾਨ ਦੀ ਫੋਟੋ ਨਾਲ ਮਿਲਦੀ ਹੈ, ਜੋ ਸ਼ਾਮਲੀ ਦਾ ਰਹਿਣ ਵਾਲਾ ਹੈ।

Be the first to comment

Leave a Reply