ਨਵੀਂ ਦਿੱਲੀ: ਅਰਥਸ਼ਾਸਤਰੀ ਅਮਤ੍ਰਿਆ ਸੇਨ ਨੇ ਕਿਹਾ ਹੈ ਕਿ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਣ ਦੇ ਬਾਵਜੂਦ 2014 ਤੋਂ ਗਲਤ ਦਿਸ਼ਾ ਵਿੱਚ ਲੰਮੀ ਛਲਾਂਗ ਲਾਈ ਹੈ। ਉਨ੍ਹਾਂ ਕਿਹਾ ਕਿ ਪਿੱਛੇ ਜਾਣ ਦੇ ਕਾਰਨ ਮੁਲਕ ਇਸ ਖੇਤਰ ਵਿੱਚ ਸਭ ਤੋਂ ਖਰਾਬ ਦੇਸ਼ ਹੈ। ਸੇਨ ਨੇ ਕਿਹਾ ਕਿ ਚੀਜ਼ਾਂ ਬੁਰੀ ਤਰ੍ਹਾਂ ਖਰਾਬ ਹੋਈਆਂ ਹਨ। ਮੁਲਕ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥ ਵਿਵਸਥਾ ਵਿੱਚ ਪਿੱਛੇ ਵੱਲ ਜਾ ਰਿਹਾ ਹੈ।ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਤ੍ਰਿਆ ਸੇਨ ਨੇ ਆਪਣੀ ਕਿਤਾਬ ‘ਭਾਰਤ ਔਰ ਉਸ ਕੇ ਵਿਰੋਧਾਭਾਸ’ ਦੇ ਲੋਕ ਅਰਪਣ ਸਮੇਂ ਇਹ ਗੱਲ ਕਹੀ। ਇਹ ਉਨ੍ਹਾਂ ਦੀ ਅੰਗਰੇਜ਼ੀ ਦੀ ਕਿਤਾਬ ਦੀ ਹਿੰਦੀ ਸੰਸਕਰਣ ਹੈ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਛੇ ਦੇਸ਼ਾਂ- ਭਾਰਤ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਭੂਟਾਨ ਵਿੱਚੋਂ ਭਾਰਤ ਦਾ ਸਥਾਨ ਸ੍ਰੀਲੰਕਾ ਬਾਅਦ ਦੂਜੇ ਸਭ ਤੋਂ ਬਿਹਤਰ ਦੇਸ਼ ਵਜੋਂ ਆਉਂਦਾ ਸੀ ਪਰ ਹੁਣ ਇਹ ਦੂਜਾ ਸਭ ਤੋਂ ਖਰਾਬ ਦੇਸ਼ ਹੈ। ਪਾਕਿਸਤਾਨ ਨੇ ਸਾਨੂੰ ਸਭ ਤੋਂ ਖਰਾਬ ਦੇਸ਼ ਹੋਣੋਂ ਬਚਾ ਰੱਖਿਆ ਹੈ।ਸੇਨ ਨੇ ਕਿਹਾ ਕਿ ਸਰਕਾਰ ਨੇ ਅਸਾਮਨਤਾ ਤੇ ਜਾਤੀ ਵਿਵਸਥਾ ਦੇ ਮੁੱਦਿਆਂ ਦੀ ਅਣਦੇਖੀ ਕਰ ਕੀਤੀ ਹੈ ਤੇ ਅਨੁਸੂਚਿਤ ਜਨਜਾਤੀਆਂ ਨੂੰ ਵੱਖਰੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿੰਨੇ ਲੋਕਾਂ ਦਾ ਸਮੂਹ ਹੈ ਜੋ ਪਖ਼ਾਨੇ ਹੱਥਾਂ ਨਾਲ ਸਾਫ਼ ਕਰਦੇ ਹਨ। ਉਨ੍ਹਾਂ ਦੀ ਮੰਗਾਂ ਤੇ ਜ਼ਰੂਰਤਾਂ ਨੂੰ ਅਣਦੇਖਿਆਂ ਕੀਤਾ ਦਾ ਰਿਹਾ ਹੈ।
88
Leave a Reply
You must be logged in to post a comment.