ਮੋਦੀ ਵੱਲੋਂ ਮੌਰੀਸ਼ਸ ’ਚ ਮੈਟਰੋ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ

ਨਵੀਂ ਦਿੱਲੀ :-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਵਿੰਦ ਜਗਨਾਥ ਨਾਲ ਵੀਡੀਓ ਲਿੰਕ ਜ਼ਰੀਏ ਮੌਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਟਾਪੂਨੁਮਾ ਮੁਲਕ ਵਿੱਚ ਵਿਕਾਸ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਪ੍ਰਾਜੈਕਟ ਮੌਰੀਸ਼ਸ ਦੇ ਲੋਕਾਂ ਦੀ ਸੇਵਾ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ, ‘ਆਧੁਨਿਕ ਸਾਜ਼ੋ-ਸਾਮਾਨ ਤੇ ਸਹੂਲਤਾਂ ਨਾਲ ਲੈਸ ਈਐੱਨਟੀ ਹਸਪਤਾਲ ਮਿਆਰੀ ਸਿਹਤ ਸੇਵਾਵਾਂ ਵਿੱਚ ਯੋਗਦਾਨ ਪਾਏਗਾ। ਹਸਪਤਾਲ ਦੀ ਇਮਾਰਤ ਊਰਜਾ ਪੱਖੋਂ ਸਮਰੱਥ ਹੈ ਤੇ ਇਥੇ ਬਹੁਤੀਆਂ ਸੇਵਾਵਾਂ ਦਸਤਾਵੇਜ਼ ਰਹਿਤ ਹੋਣਗੀਆਂ।’ ਸ੍ਰੀ ਮੋਦੀ ਨੇ ਕਿਹਾ ਕਿ ਪ੍ਰਾਜੈਕਟਾਂ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਸਾਂਝੇ ਇਤਿਹਾਸ, ਵਿਰਾਸਤ ਤੇ ਸਹਿਯੋਗ ਦਾ ਨਵਾਂ ਅਧਿਆਏ ਹੈ।

Be the first to comment

Leave a Reply