‘‘ਮੈਨੂੰ ਮੁਸਲਿਮਾਂ ਦੀ ਲੋੜ ਨਹੀਂ, ਮੇਰੇ ਖੇਤਰ ’ਚੋਂ ਬਾਹਰ ਚਲੇ ਜਾਣ ਮੁਸਲਮਾਨ’’

ਉਤਰਾਖੰਡ: ਇੰਝ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦੇ ਵਿਧਾਇਕ, ਸਾਂਸਦ ਜਾਂ ਹੋਰ ਆਗੂ ਦੇਸ਼ ਵਿਚ ਸ਼ਾਂਤੀ ਨਹੀਂ ਰਹਿਣ ਦੇਣਾ ਚਾਹੁੰਦੇ। ਭਾਜਪਾ ਆਗੂਆਂ ਦਾ ਕੋਈ ਨਾ ਕੋਈ ਵਿਵਾਦਤ ਬਿਆਨ ਸਾਹਮਣੇ ਆਉਂਦਾ ਹੀ ਰਹਿੰਦਾ ਹੈ, ਜਿਸ ਨਾਲ ਦੇਸ਼ ਵਿਚ ਮਾਹੌਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹੁਣ ਉਤਰਾਖੰਡ ਦੇ ਰੁਦਰਪੁਰ ਤੋਂ ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਦਾ ਮੁਸਲਿਮਾਂ ਪ੍ਰਤੀ ਜ਼ਹਿਰ ਉਗਲਣ ਵਾਲਾ ਬਿਆਨ ਸਾਹਮਣੇ ਆਇਐ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

Rajkumar ThukralRajkumar Thukral

ਇਸ ਵੀਡੀਓ ਵਿਚ ਭਾਜਪਾ ਵਿਧਾਇਕ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਨੂੰ ਮੁਸਲਿਮਾਂ ਦੇ ਸਮਰਥਨ ਦੀ ਲੋੜ ਨਹੀਂ, ਜੇ ਉਨ੍ਹਾਂ ਦੀ ਰੈਲੀ ਵਿਚ ਕੋਈ ਮੁਸਲਿਮ ਹੈ ਤਾਂ ਉਠ ਕੇ ਬਾਹਰ ਚਲੇ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਸਿਰ ਸਿਰਫ਼ ਹਿੰਦੂਆਂ ਅੱਗੇ ਝੁਕਦਾ ਹੈ, ਕਿਸੇ ਹੋਰ ਅੱਗੇ ਨਹੀਂ। ਮੈਂ ਤਾਂ ਮਸਜਿਦ ਅੱਗੇ ਵੀ ਸਿਰ ਨਹੀਂ ਝੁਕਾਉਂਦਾ। ਰਾਜ ਕੁਮਾਰ ਠੁਕਰਾਲ ਕੁੱਝ ਦਿਨ ਪਹਿਲਾਂ ਰਾਮਲੀਲਾ ਦੌਰਾਨ ਸੀਤਾ ’ਤੇ ਗ਼ਲਤ ਟਿੱਪਣੀ ਨੂੰ ਲੈ ਕੇ ਵੀ ਵਿਵਾਦਾਂ ਵਿਚ ਘਿਰ ਗਏ ਸਨ, ਜਦੋਂ ਉਨ੍ਹਾਂ ਨੇ ਰਾਮਲੀਲਾ ਵਿਚ ਰਾਵਣ ਦਾ ਰੋਲ ਨਿਭਾਉਂਦਿਆਂ ਸੀਤਾ ਨੂੰ ‘ਸੀਤਾ ਮੇਰੀ ਜਾਨ’ ਆਖ ਦਿੱਤਾ ਸੀ।

Muslims in IndiaMuslims

ਭਾਵੇਂ ਕਿ ਭਾਜਪਾ ਵਿਧਾਇਕ ਦੇ ਇਸ ਡਾਇਲਾਗ ਤੋਂ ਬਾਅਦ ਉਥੇ ਮੌਜੂਦ ਲੋਕ ਉਚੀ ਉਚੀ ਹੱਸਣ ਲੱਗ ਪਏ ਸਨ ਪਰ ਜ਼ਿਆਦਾਤਰ ਲੋਕਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਸੀ ਕਿ ਰਾਵਣ ਨੇ ਕਦੇ ਸੀਤਾ ਪ੍ਰਤੀ ਸ਼ਬਦਾਂ ਦੀ ਮਰਿਆਦਾ ਪਾਰ ਨਹੀਂ ਕੀਤੀ ਪਰ ਵਿਧਾਇਕ ਨੇ ਕਿਉਂ ਕੀਤੀ? ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਹੁਣ ਮੁਸਲਮਾਨਾਂ ’ਤੇ ਟਿੱਪਣੀ ਕਰਕੇ ਵਿਵਾਦਾਂ ਵਿਚ ਘਿਰ ਗਏ ਪਰ ਸੂਬਾ ਭਾਜਪਾ ਪ੍ਰਧਾਨ ਅਜੈ ਭੱਟ ਨੇ ਬਿਆਨ ਕਰਕੇ ਵਿਧਾਇਕ ਦੇ ਵਿਚਾਰਾਂ ਨੂੰ ਨਿੱਜੀ ਦੱਸਦਿਆਂ ਆਖਿਆ ਹੈ ਕਿ ਇਸ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀਂ।

BJPBJP

ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਸਫ਼ਾਈ ਮੰਗੀ ਹੈ ਅਤੇ ਇਕ ਹਫ਼ਤੇ ਵਿਚ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ।ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਜਦੋਂ ਕਿਸੇ ਭਾਜਪਾ ਆਗੂ ਨੇ ਇਸ ਤਰ੍ਹਾਂ ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਵਿਰੁੱਧ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਹੋਰ ਕਈ ਭਾਜਪਾ ਵਿਧਾਇਕਾਂ, ਸਾਂਸਦਾਂ ਅਤੇ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਚੁੱਕੇ ਹਨ।

Be the first to comment

Leave a Reply