ਮੈਟਰੋ ਵੈਨਕੂਵਰ ਬੱਸ ਅਤੇ ਸੀਬੱਸ ਆਪਰੇਟਰਾਂ ਨੇ ਹੜਤਾਲ ਦੇ ਪੱਖ ”ਚ ਕੀਤੀ ਵੋਟ

ਵੈਨਕੂਵਰ— ਮੈਟਰੋ ਵੈਨਕੂਵਰ ਟਰਾਂਜ਼ਿਟ ਆਪਰੇਟਰਾਂ ਨੇ ਵੀਰਵਾਰ ਸ਼ਾਮ ਨੂੰ ਕੋਸਟ ਮਾਊਂਟੇਨ ਬੱਸ ਕੰਪਨੀ ਨਾਲ ਕਿਸੇ ਸਮਝੌਤੇ ‘ਤੇ ਨਾ ਪਹੁੰਚ ਸਕਣ ਤੋਂ ਬਾਅਦ ਹੜਤਾਲ ਦੇ ਪੱਖ ਵਿਚ ਵੋਟ ਕਰ ਦਿੱਤੀ। ਪਿਛਲੇ ਕਈ ਹਫਤਿਆਂ ਤੋਂ ਕੋਸਟ ਮਾਊਂਟੇਨ ਬੱਸ ਕੰਪਨੀ ਅਤੇ 4700 ਮੈਟਰੋ ਬੱਸ, ਸੀਬੱਸ ਆਪਰੇਟਾਂ ਵਿਚਕਾਰ ਉੱਚਿਤ ਦਿਹਾੜੀ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਝਗੜੇ ਦੇ ਹੱਲ ਲਈ ਚੱਲ ਰਹੀ ਵਾਰਤਾ ਦਰਮਿਆਨ ਦੋਵੇਂ ਪੱਖ ਕਿਸੇ ਸਾਂਝੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ। ਇਸ ਮੁੱਦੇ ਦਾ ਕੋਈ ਹੱਲ ਨਾ ਨਿਕਲਣ ‘ਤੇ ਹੜਤਾਲ ਦੇ ਪੱਖ ਵਿਚ ਵੋਟ ਕਰਨ ਤੋਂ ਬਾਅਦ, ਬੱਸ ਆਪਰੇਟਰਾਂ ਦੀ ਯੂਨੀਅਨ ਨੇ ਹੜਤਾਲ ਬਾਰੇ ਫਿਲਹਾਲ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਨਾ ਹੀ ਬੱਸ ਸੇਵਾ ਨੂੰ ਇਸ ਸਮੇਂ ਰੋਕਣ ਦਾ ਐਲਾਨ ਕੀਤਾ। ਬੱਸ ਕੰਪਨੀ ਨੇ ਕਿਹਾ ਕਿ ਉਹ ਬੱਸ ਆਪਰੇਟਰਾਂ ਨਾਲ ਕਿਸੇ ਸਮਝੌਤੇ ‘ਤੇ ਪਹੁੰਚਣ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ।

Be the first to comment

Leave a Reply