ਮਿਸ ਵਰਲਡ ਅਮਰੀਕਾ ਮੁਕਾਬਲੇ ਵਿਚ ਭਾਰਤੀ ਮੂਲ ਦੀਆਂ 6 ਅਮਰੀਕੀ ਲੜਕੀਆਂ ਲੈਣਗੀਆਂ ਹਿੱਸਾ

Image preview ਕੈਲੀਫੋਰਨੀਆ 16 ਸਤੰਬਰ ( ਹੁਸਨ ਲੜੋਆ ਬੰਗਾ)— ਮਿਸ ਵਰਲਡ ਅਮਰੀਕਾ 2020 ਮੁਕਾਬਲੇ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਕੁਲ 2020 ਲੜਕੀਆਂ ਵਿਚੋਂ 28 ਲੜਕੀਆਂ ਨੂੰ ਚੁਣਿਆ ਗਿਆ ਹੈ ਜੋ ਮੁਕਾਬਲੇ ਵਿਚ ਹਿੱਸਾ ਲੈਣਗੀਆਂ। ਇਨਾਂ ਵਿਚ ਭਾਰਤੀ ਮੂਲ ਦੀਆਂ 6 ਅਮਰੀਕੀ ਤੇ ਬੰਗਲਾਦੇਸ਼ੀ ਮੂਲ ਦੀ ਇਕ ਅਮਰੀਕਨ ਲੜਕੀ ਸ਼ਾਮਿਲ ਹੈ। ਭਾਰਤੀ ਮੂਲ ਦੀਆਂ ਅਮਰੀਕਨ ਲੜਕੀਆਂ ਵਿਚ ਸੇਰੇਨ ਸਿੰਘ ਕੋਲੋਰਾਡੋ, ਰਾਧਿਕਾ ਸ਼ਾਹ ਨੇਵਾਡਾ, ਮੰਜੂ ਬੰਗਲੌਰ ਓਰੇਗੋਨ, ਮਾਨਿਆ ਸਰਸਵਤੀ ਪੈਨਲਿਵਾਨੀਆ, ਸ਼੍ਰੀ ਸੈਨੀ ਵਾਸ਼ਿੰਗਟਨ ਤੇ ਸ੍ਰੀ ਮੰਗਲਾ ਚਾਵਾ ਵੈਸਟ ਵਰਜੀਨੀਆ ਸ਼ਾਮਿਲ ਹਨ। ਬੰਗਲਾ ਦੇਸ਼ੀ ਮੂਲ ਦੀ ਅਮਰੀਕਨ ਲੜਕੀ ਅਫਰੋਜ਼ਾ ਨਿਸ਼ੀ ਮੁਕਾਬਲੇ ਵਿਚ ਹਿੱਸਾ ਲਵੇਗੀ। ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਅਨੁਸਾਰ ਨਵੀਂ ਮਿਸ ਵਰਲਡ ਅਮਰੀਕਾ ਤੇ ਮਿਸ ਟੀਨ ਵਰਲਡ ਅਮਰੀਕੀ ਕੁਈਨ ਨੂੰ ਰਸਮੀ ਤਾਜ਼ ਪਹਿਨਾਉਣ ਲਈ ਲੌਸ ਏਂਜਲਸ ਵਿਚ ਸਮਾਗਮ ਹੋਵੇਗਾ।

Be the first to comment

Leave a Reply