ਮਿਸ਼ਨ 2019 ਤੋਂ ਘਬਰਾਈ ਬੀਜੇਪੀ, ਸੁਸ਼ਮਾ-ਜੋਸ਼ੀ ਸਣੇ 150 ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ

ਨਵੀਂ ਦਿੱਲੀ: ਸਾਲ 2019 ਲਈ ਬੀਜੇਪੀ ਦੀ ਰਣਨੀਤੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ‘ਏਬੀਪੀ ਨਿਊਜ਼’ ਦੇ ਸਹਿਯੋਗੀ ਅਖ਼ਬਾਰ ‘ਆਨੰਦ ਬਾਜ਼ਾਰ ਪੱਤ੍ਰਿਕਾ’ ਵਿੱਚ ਖ਼ਬਰ ਛਪੀ ਹੈ ਕਿ ਸਾਲ 2019 ਬਾਰੇ ਬੀਜੇਪੀ ਅੰਦਰ ਕਾਫੀ ਬੇਯਕੀਨੀ ਹੈ। ਇੰਨਾ ਹੀ ਨਹੀਂ ਪਾਰਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਉਮਾ ਭਾਰਤੀ, ਰਾਧਾ ਮੋਹਨ ਸਿੰਘ ਸਮੇਤ ਆਪਣੇ 150 ਮੌਜੂਦਾ ਸੰਸਦ ਮੈਂਬਰਾਂ ਦੀ ਟਿਕਟ ਕੱਟ ਸਕਦੀ ਹੈ। ਇਨ੍ਹਾਂ ਵਿੱਚ ਕਈ ਮੰਤਰੀ ਵੀ ਸ਼ਾਮਲ ਹਨ।
ਖ਼ਾਸ ਗੱਲ ਇਹ ਹੈ ਕਿ ਬੀਜੇਪੀ ਨੇ ਜਿਨ੍ਹਾਂ ਵੱਡੇ ਨੇਤਾਵਾਂ ਦੇ ਟਿਕਟ ਕੱਟਣ ਦੀ ਗੱਲ ਸਾਹਮਣੇ ਆਈ ਹੈ, ਉਨ੍ਹਾਂ ਵਿੱਚੋਂ ਯੂਪੀ, ਬਿਹਾਰ ਤੇ ਮੱਧ ਪ੍ਰਦੇਸ਼ ਦੇ ਕਈ ਵੱਡੇ ਚਿਹਰੇ ਸ਼ਾਮਲ ਹਨ।
ਦੱਸ ਦੇਈਏ ਕਿ ਸਾਲ 2014 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਦੀਆਂ ਸੀਟਾਂ ਘੱਟ ਹੋਈਆਂ ਹਨ। ਇਸੇ ਸਾਲ ਮਾਰਚ ਵਿੱਚ ਉੱਤਰ ਪ੍ਰਦੇਸ਼ ਦੀ ਗੋਰਖਪੁਰ ਤੇ ਫੂਲਪੁਰ ਸੀਟ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਇਸੇ ਸਾਲ ਮਈ ਵਿੱਚ ਯੂਪੀ ਦੀ ਕੈਰਾਨਾ, ਮਹਾਰਾਸ਼ਟਰ ਦੇ ਗੋਵਿੰਦਾ-ਭੰਡਾਰਾ ਲੋਕਸਭਾ ਸੀਟ ‘ਤੇ ਵੀ ਭਾਜਪਾ ਨੂੰ ਹਾਰ ਮਿਲੀ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 282 ਸੀਟਾਂ ਮਿਲੀਆਂ ਸੀ ਜੋ ਹੁਣ ਘਟ ਕੇ 272 ਰਹਿ ਗਈਆਂ ਹਨ।ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੇਸ਼ ਦਾ ਮੂਡ ਜਾਣਨ ਲਈ ਇਸੇ ਸਾਲ ਮਈ ਵਿੱਚ ‘ਏਬੀਪੀ ਨਿਊਜ਼’ ਨੇ ਸਰਵੇਖਣ ਕੀਤਾ ਸੀ। ਸਰਵੇਖਣ ਮੁਤਾਬਕ ਜੇਕਰ ਲੋਕ ਸਭਾ ਚੋਣਾਂ ਲਈ ਵੋਟਾਂ ਪੈਂਦੀਆਂ ਹਨ ਤਾਂ ਨਰੇਂਦਰ ਮੋਦੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਸਕਦੇ ਹਨ। ਹਾਲਾਂਕਿ, ਬੀਜੇਪੀ ਇਕੱਲੇ ਬਹੁਮਤ ਹਾਸਲ ਨਹੀਂ ਕਰ ਸਕਦੀ। ਸਰਵੇਖਣ ਮੁਤਾਬਕ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਵਿੱਚੋਂ ਐਨਡੀਏ ਦੇ ਹਿੱਸੇ 274 ਤੇ ਯੂਪੀਏ ਨੂੰ 164 ਤੇ ਹੋਰਾਂ ਨੂੰ 105 ਸੀਟਾਂ ਦਾ ਫਾਇਦਾ ਮਿਲਣ ਦੀ ਆਸ ਹੈ। ਯੂਪੀਏ ਨੂੰ 104 ਸੀਟਾਂ ਦਾ ਵੱਡਾ ਫਾਇਦਾ ਹੋਣ ਦੀ ਉਮੀਦ ਹੈ।

Be the first to comment

Leave a Reply