ਮਾਲਿਆ ਦੇ ਕਰਜ਼ ਦਾ ਕੋਈ ਰਿਕਾਰਡ ਨਹੀਂ:ਵਿੱਤ ਮੰਤਰਾਲੇ

ਨਵੀਂ ਦਿੱਲੀ— ਕੰਗਫਿਸ਼ਰ ਦੇ ਮਾਲਿਕ ਵਿਜੇ ਮਾਲਿਆ ‘ਤੇ ਕਈ ਬੈਂਕਾਂ ਦਾ ਕਰੋੜਾਂ ਦਾ ਕਰਜ਼ ਹੈ। ਮਾਲਿਆ ਇਸ ਸਮੇਂ ਯੂ.ਕੇ. ‘ਚ ਹੈ ਤੇ ਉਸ ਨੂੰ ਭਾਰਤ ਲਿਆਉਣ ਲਈ ਮੋਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਸੈਂਟਰਲ ਇੰਫਾਰੇਸ਼ਨ ਕਮਿਸ਼ਨ ਨੂੰ ਵਿੱਤ ਮੰਤਰਾਲੇ ਨੇ ਦੱਸਿਆ ਕਿ ਉਸ ਕੋਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਮਾਲਿਆ ਕੋਲ ਬੈਂਕਾਂ ਦਾ ਕਿੰਨਾ ਕਰਜ਼ਾ ਹੈ। ਸੂਚਨਾ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਵਿੱਤ ਮੰਤਰਾਲੇ ਕੋਲ ਇਸ ਦੀ ਜਾਣਕਾਰੀ ਨਹੀਂ ਹੈ ਕਿ ਉਦਯੋਗਪਤੀ ਵਿਜੇ ਮਾਲਿਆ ਨੂੰ ਕਿੰਨਾ ਲੋਨ ਦਿੱਤਾ ਗਿਆ ਹੈ।
ਮੁੱਖ ਸੂਚਨਾ ਕਮਿਸ਼ਨਰ ਆਰ.ਕੇ. ਮਾਥੁਰ ਨੇ ਰਾਜੀਵ ਕੁਮਾਰ ਖਰੇ ਦੇ ਮਾਮਲੇ ‘ਤੇ ਕਿਹਾ ਕਿ ਵਿੱਤ ਮੰਤਰਾਲੇ ਨੂੰ ਆਰ.ਟੀ.ਆਈ. ਸੰਬੰਧਿਤ ਅਧਿਕਾਰੀ ਕੋਲ ਭੇਜੀ ਜਾਣੀ ਚਾਹੀਦੀ ਹੈ, ਜੋ ਇਸ ਦੀ ਸਹੀ ਜਾਣਕਾਰੀ ਦੇ ਸਕਦਾ।
ਇਥੇ ਧਿਆਨ ਦੇਣਯੋਗ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਵਿੱਤ ਮੰਤਰਾਲੇ ਨੇ ਕਿਹਾ ਕਿ ਉਸ ਕੋਲ ਵਿਜੇ ਮਾਲਿਆ ਵੱਲੋਂ ਦਿੱਤੇ ਗਏ ਕਰਜ਼ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਸੰਸਦ ‘ਚ ਪਹਿਲਾਂ ਵੀ ਜਵਾਬ ਦੇ ਚੁੱਕੇ ਹਨ ਤੇ ਉਸ ਨੇ ਸੰਸਦ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਵਿਜੇ ਮਾਲਿਆ ਕੋਲ ਬੈਂਕਾਂ ਦਾ ਕਿੰਨਾ ਕਰਜ਼ਾ ਹੈ।
ਕੇਂਦਰੀ ਵਿੱਤ ਸੂਬਾ ਮੰਤਰੀ ਸੰਤੋਸ਼ ਗੰਗਵਾਰ ਨੇ ਵਿਜੇ ਮਾਲਿਆ ਦੇ ਸਾਵਲ ਦਾ ਜਵਾਬ ਦਿੰਦੇ ਹੋਏ 17 ਮਾਰਚ 2017 ਨੂੰ ਸੰਸਦ ‘ਚ ਕਿਹਾ ਸੀ ਕਿ ਇਸ ਵਿਅਕਤੀ ਨੇ ਸਤੰਬਰ 2004 ‘ਚ ਬੈਂਕਾਂ ਤੋਂ ਲੋਨ ਲਿਆ ਸੀ ਤੇ ਇਸ ਦੀ ਫਰਵਰੀ 2008 ‘ਚ ਸਮੀਖਿਆ ਕੀਤੀ ਗਈ। ਜਿਸ ਮੁਤਾਬਕ ਬੈਂਕਾਂ ਨੇ ਮਾਲਿਆ ਨੂੰ 8050 ਕਰੋੜ ਰੁਪਏ ਦਾ ਲੋਨ ਦਿੱਤਾ ਹੈ ਜੋ ਕਿ 2009 ‘ਚ ਨਾਨ ਪਰਫਾਰਮਿੰਗ ਅਸਟੇਟ ਦੇ ਰੂਪ ‘ਚ ਹੈ। ਜਿਸ ਨੂੰ 2010 ‘ਚ ਇਕ ਵਾਰ ਫਿਰ ਸਥਾਪਿਤ ਕੀਤਾ ਗਿਆ ਸੀ।
ਪਿਛਲੇ ਸਾਲ 21 ਮਾਰਚ ਨੂੰ ਗੰਗਵਾਰ ਨੇ ਸੰਸਦ ‘ਚ ਦੱਸਿਆ ਸੀ ਕਿ ਪਬਲਿਕ ਸੈਕਟਰ ਬੈਂਕਾਂ ਨੇ ਜੋ ਜਾਣਕਾਰੀ ਦਿੱਤੀ ਸੀ ਕਿ ਪਬਲਿਕ ਸੈਕਟਰ ਬੈਂਕਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ ਹਾਲੇ ਤਕ ਸਿਰਫ 155 ਕਰੋੜ ਰੁਪਏ ਹੀ ਮਾਲਿਆ ਤੋਂ ਹਾਸਲ ਕੀਤਾ ਜਾ ਚੁੱਕਾ ਹੈ।
ਇਸ ਰਾਸ਼ੀ ਨੂੰ ਮਾਲਿਆ ਦੀ ਸੰਪਤੀ ਨੂੰ ਨਿਲਾਮ ਕਰਨ ਤੋਂ ਬਾਅਦ ਹਾਸਲ ਕੀਤਾ ਗਿਆ ਸੀ।
ਦਰਅਸਲ ਖਰੇ ਨੇ ਮਾਲਿਆ ਵੱਲੋਂ ਚੁੱਕੇ ਗਏ ਲੋਨ ਦੀ ਜਾਣਕਾਰੀ ਵਿੱਤ ਮੰਤਰਾਲੇ ਤੋਂ ਆਰ.ਟੀ.ਆਈ.ਵੱਲੋਂ ਮੰਗੀ ਸੀ ਪਰ ਵਿੱਤ ਮੰਤਰਾਲੇ ਵੱਲੋਂ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸੀ.ਆਈ.ਸੀ. ਦਾ ਦਰਵਾਜ਼ਾ ਖਟਖਟਾਇਆ।
ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਖਰੇ ਨੂੰ ਦੱਸਿਆ ਕਿ ਆਰ.ਟੀ.ਆਈ. ਦੇ ਤਹਿਤ ਮਾਲਿਆ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਵਿਅਕਤੀਗਤ ਸੁਰੱਖਿਆ ਦੇ ਤਹਿਤ ਹੈ ਜੋ ਕਿ ਸਰਕਾਰ ਦੇ ਆਰਥਿਕ ਮੁੱਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

Be the first to comment

Leave a Reply