ਮਸੂਦ ਅਜ਼ਹਰ ਕੇਸ ਵਿੱਚ ਭਾਰਤ ਦੀ ਮਦਦ ਬਦਲੇ ਅਮਰੀਕਾ ਨੇ ਮੋੜਵੀਂ ਵੱਡੀ ਮਦਦ ਮੰਗ ਲਈ

ਵਾਸ਼ਿੰਗਟਨ, ੋ)- ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹਮਲੇ ਪਿੱਛੋਂ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਅਤੇ ਉਸਦੇ ਮੁਖੀ ਮਸੂਦ ਅਜ਼ਹਰ ਉੱਤੇ ਸ਼ਿਕੰਜਾ ਕੱਸਣ ਲਈ ਭਾਰਤ ਦੀ ਕੋਸ਼ਿਸ਼ ਅੱਗੇ ਚੀਨਅੜਿੱਕੇ ਡਾਹ ਰਿਹਾ ਹੈ, ਪਰ ਅਮਰੀਕਾ ਇਸ ਵਿਚ ਭਾਰਤ ਦੇ ਨਾਲ ਖੜਾ ਹੋ ਕੇ ਚੀਨ ਉੱਤੇ ਦਬਾਅ ਬਣਾਉਣ ਦੇ ਯਤਨਕਰ ਰਿਹਾ ਹੈ। ਇਕ ਅਖਬਾਰੀ ਰਿਪੋਰਟ ਮੁਤਾਬਕ ਮਸੂਦ ਅਜ਼ਹਰ ਕੇਸ ਵਿਚ ਭਾਰਤ ਦੀ ਮਦਦ ਦੇ ਬਦਲੇ ਅਮਰੀਕਾ ਉਸ ਤੋਂ ਵੱਡੀ ਕੁਰਬਾਨੀ ਵੀ ਮੰਗ ਰਿਹਾ ਹੈ।
ਇਸ ਅਖਬਾਰ ਦੇ ਮੁਤਾਬਕ ਅਮਰੀਕਾ ਨੇ ਬੀਤੇ ਨਵੰਬਰ ਵਿੱਚ ਈਰਾਨ ਤੋਂ ਤੇਲ ਖਰੀਦਣ ਬਾਰੇਦੁਨੀਆਭਰ ਦੇ ਦੇਸ਼ਾਂ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਇਸ ਦੇ ਲਈ ਵੱਖ-ਵੱਖ ਦੇਸ਼ਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਸੀ, ਜਿਹੜਾ 2 ਮਈ ਨੂੰ ਪੂਰਾ ਹੋ ਜਾਣਾ ਹੈ। ਈਰਾਨ ਤੋਂਭਾਰਤ ਵੱਡੀ ਮਾਤਰਾ ਵਿਚ ਤੇਲ ਖਰੀਦਦਾ ਹੈ। ਅਮਰੀਕਾ ਨੇ ਭਾਰਤ ਨੂੰ ਵੀ ਈਰਾਨ ਤੋਂ ਤੇਲ ਖਰੀਦ ਰੋਕਣ ਨੂੰ ਕਿਹਾ ਹੈ। ਅਖਬਾਰ ਮੁਤਾਬਕ ਅਮਰੀਕਾ ਨੇ ਭਾਰਤ ਨੂੰ ਚਾਬਹਾਰ ਬੰਦਰਗਾਹ ਦੇ ਵਿਕਾਸ ਬਾਰੇ ਛੋਟ ਦੇ ਦਿੱਤੀ ਹੈ, ਪਰ ਉਹ ਈਰਾਨ ਤੋਂ ਤੇਲ ਖਰੀਦ ਦੀ ਪੂਰੀ ਪਾਬੰਦੀ ਚਾਹੁੰਦਾ ਹੈ।ਅਖਬਾਰਵੱਲੋਂ ਛਾਪੇ ਅੰਕੜਿਆਂ ਅਨੁਸਾਰ ਅਮਰੀਕਾ ਵਲੋਂ ਪਾਬੰਦੀ ਲਾਉਣ ਪਿੱਛੋਂ ਅਮਰੀਕੀ ਅਧਿਕਾਰੀਆਂ ਦੀ ਇਕ ਟੀਮ ਅੱਜਕੱਲ੍ਹ ਭਾਰਤ ਆ ਕੇ ਈਰਾਨ ਤੋਂ ਤੇਲਖਰੀਦ ਦੀ ਪਾਬੰਦੀ ਬਾਰੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਦਾ ਕਹਿਣਾ ਹੈ ਕਿ ਤੇਲ ਤੋਂਹੁੰਦੀ ਕਮਾਈ ਨਾਲਈਰਾਨ ਕਈ ਬਾਗੀ ਗਰੁੱਪਾਂ ਅਤੇ ਅੱਤਵਾਦੀ ਜਥੇਬੰਦੀਆਂ ਦੀ ਫੰਡਿੰਗ ਕਰਦਾ ਤੇ ਆਪਣੇ ਐਟਮੀ ਪ੍ਰੋਗਰਾਮ ਨੂੰ ਚੋਰੀ ਛੁਪੇ ਚਲਾਉਂਦਾ ਹੋਣ ਕਰ ਕੇ ਅਮਰੀਕਾ ਨੇ ਈਰਾਨ ਦੇ ਤੇਲ ਵਪਾਰ ਉੱਤੇ ਪਾਬੰਦੀ ਦਾ ਫੈਸਲਾ ਕੀਤਾ ਹੈ, ਪਰਇਹ ਪਾਬੰਦੀ ਭਾਰਤ ਲਈ ਵੱਡੀ ਚੁਣੌਤੀ ਬਣ ਰਹੀ ਹੈ, ਕਿਉਂਕਿ ਭਾਰਤ ਆਪਣੀਆਂ ਜ਼ਰੂਰਤਾਂ ਲਈ ਈਰਾਨ ਤੋਂ ਤੇਲ ਖਰੀਦ ਉੱਤੇ ਨਿਰਭਰ ਹੈ। ਇਸ ਤੋਂ ਇਲਾਵਾ ਭਾਰਤ ਨੇ ਈਰਾਨ ਨਾਲ ਚਾਬਹਾਰ ਬੰਦਰਗਾਹ ਉੱਤੇ ਰਣਨੀਤਕ ਸਾਂਝੇਦਾਰੀ ਵੀ ਕੀਤੀ ਹੈ ਤੇ ਭਾਰਤ ਦੇ ਸਾਹਮਣੇ ਅਮਰੀਕਾ ਨੂੰ ਖੁਸ਼ ਰੱਖਣ ਦੇ ਨਾਲ ਈਰਾਨ ਨੂੰ ਵੀ ਆਪਣੇ ਤੋਂ ਦੂਰ ਨਾ ਦਿੱਤੇ ਜਾਣ ਦੀ ਚਿੰਤਾ ਹੈ।

Be the first to comment

Leave a Reply