ਮਰਹੂਮ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨੂੰ ਮਿਲੀ ਚੋਣ ਲੜਨ ਦੀ ਇਜਾਜ਼ਤ

ਅਫਗਾਨਿਸਤਾਨ:-ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਫ਼ਗਾਨਿਸਤਾਨ ਦੇ ਇੰਡੀਪੈਂਡੇਂट ਕਮਿਸ਼ਨ ਨੇ ਮਰਹੂਮ ਸਿੱਘ ਨੇਤਾ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਨੂੰ ਪਾਰਲੀਮੈਂਟ ਚੋਣਾਂ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ।ਅਖ਼ਬਾਰ ਨੇ ਨਰਿੰਦਰ ਸਿੰਘ ਖਾਲਸਾ ਨਾਲ ਫੋਨ ‘ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਉਨ੍ਹਾਂ 21 ਜੁਲਾਈ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕਿਹਾ ਗਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ 200 ਤਸਕੀਰਾ (ਆਈਕਾਰਡ) ਜਮਾਂ ਕਰਾਉਣ ਤੋਂ ਵੀ ਰਾਹਤ ਦਿੱਤੀ ਗਈ ਹੈ ਕਿਉਂਕਿ ਚੋਣ ਕਮਿਸ਼ਨ ਕੋਲ ਉਨ੍ਹਾਂ ਮਰਹੂਮ ਪਿਤਾ ਦੇ ਹੱਕ ਵਿੱਚ ਇਹ 1000 ਤੋਂ ਵੱਧ ਮੌਜੂਦ ਹਨ।

Be the first to comment

Leave a Reply