ਭਾਰਤ ਸਮੇਤ 17 ਦੇਸ਼ਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ

ਵਸ਼ਿੰਗਟਨ,- ਭਾਰਤ ਉਨ੍ਹਾਂ 17 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਰੁੱਖਾਂ ਦੀ ਗਿਣਤੀ ਕੁੱਲ ਆਬਾਦੀ ਦਾ ਚੌਥਾ ਹਿੱਸਾ ਹੈ ਤੇ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸੰਸਾਰ ਦੇ 198 ਦੇਸ਼, ਉਨ੍ਹਾਂ ਦੇ ਸੂਬੇ ਤੇ ਪਿੰਡਾਂ ਵਿਚ ਪਾਣੀ ਦਾ ਸੰਕਟ, ਕਾਲ ਦਾ ਸੰਕਟ ਦੇ ਆਧਾਰ ਉੱਤੇ ਰਿਪੋਰਟ ਦਿੱਤੀ ਗਈ ਹੈ।

ਪਾਣੀ ਦੇ ਸੰਕਟ ਦੇ ਪੱਖ ਤੋਂ ਭਾਰਤ 13ਵੇਂ ਨੰਬਰ ਉੱਤੇ ਹੈ। ਭਾਰਤ ਦੀ ਆਬਾਦੀ ਪਾਣੀ ਦੇ ਸੰਕਟ ਵਾਲੇ ਦੇਸ਼ਾਂ ਦੀ ਆਬਾਦੀ ਤੋਂ ਤਿੰਨ ਗੁਣਾ ਵੱਧ ਹੈ। ਉਨ੍ਹਾਂ ਦਾ ਗੁਆਂਢੀ ਦੇਸ਼ ਚੀਨ ਇਸ ਪੱਖੋਂ ਕਾਫ਼ੀ ਸੁਰੱਖਿਅਤ ਅਤੇ 56ਵੇਂ ਸਥਾਨ ਉੱਤੇ ਹੈ। ਪਾਣੀ ਨੂੰ ਬਚਾਉਣ ਲਈ ਚੀਨ ਭਾਰਤ ਤੋਂ ਵੱਧ ਸਾਵਧਾਨ ਹੈ ਅਤੇ ਉਸ ਨੇ ਆਪਣੇ ਆਪ ਨੂੰ ਪਾਣੀ ਦੇ ਸੰਕਟ ਤੋਂ ਬਚਾ ਲਿਆ ਹੈ। ਦੂਸਰੇ ਦੇਸ਼ਾਂ ਵਿੱਚੋਂ ਬੈਲਜੀਅਮ ਦਾ ਇਸ ਵਿਚ 23ਵਾਂ ਨੰਬਰ ਹੈ। ਅਸਲ ਵਿਚ ਯੂਰਪ ਦੇ ਕਈ ਦੇਸ਼ਾਂ ਵਿਚ ਪਾਣੀ ਦਾ ਸੰਕਟ ਵਧ ਰਿਹਾ ਹੈ। ਇਨ੍ਹਾਂ ਵਿਚੋਂ ਦੱਖਣ ਦਾ ਇਟਲੀ, ਸਿਸਲੀ, ਦੱਖਣ ਤੇ ਪੱਛਮ ਸਪੇਨ, ਭੂ-ਮੱਧ ਸਾਗਰ ਦੇ ਕਿਨਾਰੇ ਵੱਸਿਆ ਕੁਰਕੀ ਦੇਸ਼ ਪ੍ਰਮੁੱਖ ਹਨ। ਗਰਮੀਆਂ ਵਿਚ ਟੂਰਿਸਟ ਦੀ ਵਜ੍ਹਾ ਨਾਲ ਪਾਣੀ ਦੀ ਮੰਗ ਵੱਧ ਹੋ ਜਾਂਦੀ ਹੈ। ਹੋਟਲਾਂ, ਸਵਿਮਿੰਗ ਪੂਲਾਂ ਤੇ ਗੌਲਫ਼ ਕੋਰਸਿਸ ਵਿਚ ਪਾਣੀ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਸਪੇਨ 28ਵੇਂ, ਤੁਰਕੀ 32ਵੇਂ ਅਤੇ ਇਟਲੀ 44ਵੇਂ ਸਥਾਨ ਉਤੇ ਹੈ। ਇਹ ਸਾਰੇ ਪਾਣੀ ਦੇ ਗਹਿਰੇ ਸੰਕਟ ਨਾਲ ਜੂਝਣ ਵਾਲੇ ਦੇਸ਼ਾਂ ਦੀ ਸ਼੍ਰੇਣੀ ਵਿਚ ਹਨ। ਦੱਖਣੀ ਅਫ਼ਰੀਕਾ ਇਸ ਪੱਖ ਤੋਂ 48ਵੇਂ ਨੰਬਰ ਉਤੇ ਹੈ। ਆਸਟ੍ਰੇਲੀਆ 50ਵੇਂ, ਚੀਨ 56ਵੇਂ, ਫ੍ਰਾਂਸ 59ਵੇਂ, ਜਰਮਨੀ 62ਵੇਂ ਅਤੇ ਇੰਡੋਨੇਸ਼ੀਆ ਦਾ 65ਵੇਂ ਨੰਬਰ ਉੱਤੇ ਹੈ। ਅਮਰੀਕਾ ਲੋਅ ਮੀਡੀਅਮ ਸ਼੍ਰੇਣੀ ਵਿਚ ਹੈ, ਜਿਸ ਦਾ ਨੰਬਰ 74ਵਾਂ ਹੈ।

Be the first to comment

Leave a Reply