‘ਭਾਰਤ-ਪਾਕਿ ਵਿਚਾਲੇ ਤਣਾਅ ਘਟਾਉਣ ’ਚ ਮਦਦ ਕਰਨਾ ਜੀ-7 ਦੇ ਪ੍ਰਮੁੱਖ ਸੰਦੇਸ਼ਾਂ ’ਚੋਂ ਇਕ’

ਵਾਸ਼ਿੰਗਟਨ— ਵਾਈਟ ਹਾੳੂਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ-ਪਾਕਿਸਤਾਨ ਦੇ ਵਿਚਾਲੇ ਤਣਾਅ ਘੱਟ ਕਰਨ ’ਚ ਮਦਦ ਨੂੰ ਲੈ ਕੇ ਕੀਤੇ ਗਈ ਕੋਸ਼ਿਸ਼ ’ਚ ਹਾਲ ਹੀ ’ਚ ਸੰਪਨ ਹੋਏ ਜੀ-7 ਸਿਖਰ ਸੰਮੇਲਨ ’ਚ ਦਿੱਤੇ ਗਏ ਪੰਜ ਪ੍ਰਮੁੱਖ ਸੰਦੇਸ਼ਾਂ ’ਚੋਂ ਇਕ ਸੀ। ਜੀ-7 ਸਿਖਰ ਸੰਮੇਲਨ ’ਚ ਸ਼ਿਰਕਤ ਕਰਨ ਗਏ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਸੋਮਵਾਰ ਨੂੰ ਦੇਰ ਰਾਤ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਦੇਸ਼ ਪਰਤੇ ਹਨ। ਜੀ-7 ਦਾ ਆਯੋਜਨ ਫਰਾਂਸ ਦੇ ਬਿਆਰਿਤਜ਼ ਸ਼ਹਿਰ ’ਚ 24 ਤੋਂ 26 ਅਗਸਤ ਦੇ ਵਿਚਾਲੇ ਕੀਤਾ ਗਿਆ। ਵਾਈਟ ਹਾੳੂਸ ਨੇ ਕਿਹਾ ਕਿ ਜੀ-7 ’ਚ ਪੰਜ ਮੁੱਖ ਸੰਦੇਸ਼ ਦਿੱਤੇ ਗਏ, ਏਕਤਾ ਦਾ ਸੰਦੇਸ਼, ਇਕ ਅਰਬ ਡਾਲਰ ਦੇ ਵਪਾਰ ਸੌਦੇ ਦੀ ਸੁਰੱਖਿਆ, ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਨੂੰ ਅਗੇ ਵਧਾਉਣਾ, ਯੂਰਪ ਦੇ ਨਾਲ ਮਜ਼ਬੂਤ ਵਪਾਰ ਸਬੰਧ ਵਿਕਸਿਤ ਕਰਨਾ ਤੇ ਭਾਰਤ-ਪਾਕਿਸਤਾਨ ਦੇ ਵਿਚਾਲੇ ਤਣਾਅ ਘੱਟ ਕਰਨ ’ਚ ਮਦਦ ਕਰਨਾ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ’ਚ ਰਾਸ਼ਟਰਪਤੀ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਸਾਡੇ ਦੇਸ਼ਾਂ ਦੇ ਵਿਚਾਲੇ ਚੰਗੇ ਆਰਥਿਕ ਸਬੰਧ ਬਣਾਉਣ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਮੁੱਦੇ ’ਤੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਦੀ ਗੁੰਜਾਇਸ਼ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਸੋਮਵਾਰ ਨੂੰ ਕਿਹਾ ਸੀ ਕਿ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੋ-ਪੱਖੀ ਮੁੱਦਾ ਹੈ ਤੇ ਅਸੀਂ ਕਿਸੇ ਤੀਜੇ ਦੇਸ਼ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ।   

Be the first to comment

Leave a Reply