ਭਾਰਤ-ਪਾਕਿ ਪਰਮਾਣੂ ਜੰਗ 12.50 ਕਰੋੜ ਲੋਕਾਂ ਦੀ ਲੈ ਸਕਦੀ ਹੈ ਜਾਨ

ਵਾਸ਼ਿੰਗਟਨ :- ਅਮਰੀਕੀ ਖੋਜਾਰਥੀਆਂ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿੱਚ ਜੇ ਪਰਮਾਣੂ ਜੰਗ ਛਿੜਦੀ ਹੈ ਤਾਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 5 ਕਰੋੜ ਤੋਂ ਲੈ ਕੇ 12.50 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਮੌਤਾਂ ਦੀ ਗਿਣਤੀ ਦੂਜੀ ਸੰਸਾਰ ਜੰਗ, ਜੋ ਕਿ ਛੇ ਸਾਲ ਦੇ ਕਰੀਬ ਚੱਲੀ ਸੀ, ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਵੀ ਵੱਧ ਹੋ ਸਕਦੀ ਹੈ। ਇਹ ਪ੍ਰਗਟਾਵਾ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਅਤੇ ਰਿਊਟਗੇਰਜ਼ ਯੂਨੀਵਰਸਿਟੀ ਵੱਲੋਂ ਕੀਤੇ ਅਧਿਐਨ ਦੇ ਵਿੱਚ ਸਾਹਮਣੇ ਆਈ ਹੈ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਇੱਕ ਦੂਜੇ ਦੇ ਸਾਹਮਣੇ ਹਨ ਤੇ ਦੋਵਾਂ ਦੇਸ਼ਾਂ ਕੋਲ ਹੀ ਪਰਮਾਣੂ ਹਥਿਆਰ ਹਨ। ਸਾਲ 2025 ਤੱਕ ਇਨ੍ਹਾਂ ਦੀ ਗਿਣਤੀ ਹੋਰ ਵਧਣ ਦਾ ਅਨੁਮਾਨ ਹੈ। ਕੋਲੋਰਾਡੋ ਬੌਲਡਰ ਯੂਨੀਵਰਸਸਿਟੀ ਦੇ ਪ੍ਰੋਫੈਸਰ ਬਰਾਈਨ ਟੂਨ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੀ ਸੂਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਹੋਣ ਵਾਲੀ ਕਿਸੇ ਵੀ ਜੰਗ ਤੋਂ ਦੁੱਗਣੀ ਹੋ ਸਕਦੀ ਹੈ। ਇਸ ਖੋਜ ਦੇ ਸਹਿ ਲੇਖਕ ਐਲਨ ਰੋਬੋਕ ਅਨੁਸਾਰ ਇਸ ਜੰਗ ਵਿੱਚ ਨਾ ਸਿਰਫ ਉਨ੍ਹਾਂ ਸ਼ਹਿਰਾਂ ਨੂੰ ਖਤਰਾ ਹੈ, ਜੋ ਬੰਬਾਂ ਦੀ ਮਾਰ ਵਿੱਚ ਹਨ ਸਗੋਂ ਦੁਨੀਆਂ ਦੇ ਕਿਸੇ ਵੀ ਥਾਂ ਉੱਤੇ ਨੁਕਸਾਨ ਹੋ ਸਕਦਾ ਹੈ।

Be the first to comment

Leave a Reply