ਭਾਰਤ ਪਾਕਿ ਦੁਨੀਆ ਦੇ ਸਭ ਤੋਂ ਅਸ਼ਾਂਤ ਦੇਸ਼ਾਂ ‘ਚ ਸ਼ਾਮਲ

ਨਵੀਂ ਦਿੱਲੀ: ਦੁਨੀਆ ਦੇ ਵਿੱਚ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੁਨੀਆ ਦੇ ਸਭ ਤੋਂ ਵੱਧ ਅਸ਼ਾਂਤ ਦੇਸ਼ਾਂ ਦੀ ਸੂਚੀ ਵਿੱਚ ਆਉਂਦਾ ਹੈ। ਆਸਟਰੇਲੀਆ ਆਧਾਰਿਤ ‘ਇੰਸਟੀਚਿਊਟ ਫਾਰ ਇਕਨੌਮਿਕਸ ਐਂਡ ਪੀਸ’ ਮੁਤਾਬਕ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਮਾਮਲੇ ’ਚ ਭਾਰਤ ਦੀ ਆਲਮੀ ਦਰਜਾਬੰਦੀ ਪੰਜ ਦਰਜੇ ਹੇਠਾਂ ਖ਼ਿਸਕ ਕੇ ਹੁਣ 141 ਹੋ ਗਈ ਹੈ। ਇਹ ਸੂਚੀ 163 ਮੁਲਕਾਂ ਲਈ ਜਾਰੀ ਕੀਤੀ ਗਈ ਹੈ। ਇਸ ਅਦਾਰੇ ਵੱਲੋਂ ਹਰ ਸਾਲ ਇਹ ਸੂਚੀ ਜਾਰੀ ਕੀਤੀ ਜਾਂਦੀ ਹੈ ਜੋ ਤਿੰਨ ਨੁਕਤਿਆਂ- ਸਮਾਜਿਕ ਸੁਰੱਖਿਆ, ਘਰੇਲੂ ਤੇ ਕੌਮਾਂਤਰੀ ਟਕਰਾਅ ਤੇ ਫ਼ੌਜੀ ਗਤੀਵਿਧੀਆਂ ਦੇ ਆਧਾਰ ’ਤੇ ਬਣਾਈ ਜਾਂਦੀ ਹੈ।ਸਾਲ 2019 ਦੀ ਰਿਪੋਰਟ ਮੁਤਾਬਿਕ ਇਸ ਵਾਰ ਵੀਆਈਸਲੈਂਡ ਦੁਨੀਆ ਵਿਚ ਸਭ ਤੋਂ ਵੱਧ ਅਮਨ-ਸ਼ਾਂਤੀ ਵਾਲਾ ਮੁਲਕ ਹੈ। ਜਦਕਿ ਸਭ ਤੋਂ ਹੇਠਲੇ ਦਰਜੇ ‘ਤੇ ਇਸ ਵਾਰ ਸੀਰੀਆ ਦੀ ਥਾਂ ਅਫ਼ਗਾਨਿਸਤਾਨ ਨੂੰ ਮਿਲੀ ਹੈ। ਭੂਟਾਨ ਦੇਸ਼ ਬੀਤੇ 12 ਸਾਲਾਂ ਵਿੱਚ ਸਭ ਤੋਂ ਵੱਧ ਸੁਧਾਰ ਕਰਦਿਆਂ 43 ਥਾਵਾਂ ਉੱਤੇ ਆ ਕੇ ਪਹਿਲੀਆਂ ਥਾਵਾਂ ਵਿੱਚ ਸ਼ੁਮਾਰ ਹੋਇਆ ਹੈ। ਪਾਕਿਸਤਾਨ ਦਾ ਨੰਬਰ ਇਸ ਮਾਮਲੇ ਵਿਚ 153ਵਾਂ ਹੈ।ਆਈਸਲੈਂਡ 2008 ਤੋਂ ਹੀ ਪਹਿਲੀ ਥਾਂ ‘ਤੇ ਕਾਇਮ ਹੈ। ਨਿਊਜ਼ੀਲੈਂਡ, ਆਸਟਰੀਆ, ਪੁਰਤਗਾਲ ਤੇ ਡੈਨਮਾਰਕ ਨੇ ਵੀ ਸਿਖ਼ਰਲੀ ਥਾਂ ਮੱਲੀ ਹੈ। ਮੌਸਮੀ ਖ਼ਤਰਿਆਂ ਦੇ ਮਾਮਲੇ ਵਿਚ ਭਾਰਤ, ਫ਼ਿਲੀਪੀਨਜ਼, ਜਪਾਨ, ਬੰਗਲਾਦੇਸ਼, ਮਿਆਂਮਾਰ, ਚੀਨ, ਇੰਡੋਨੇਸ਼ੀਆ, ਵੀਅਤਨਾਮ ਤੇ ਪਾਕਿਸਤਾਨ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਰਤ ਦੇ ਨਾਲ ਅਮਰੀਕਾ, ਚੀਨ, ਸਾਊਦੀ ਅਰਬ ਤੇ ਰੂਸ ਦਾ ਰੱਖਿਆ ਬਜਟ ਦੁਨੀਆ ਵਿਚ ਸਭ ਤੋਂ ਵੱਧ ਹੈ।

Be the first to comment

Leave a Reply