ਭਾਰਤ ਦੀ ਜਵਾਬੀ ਕਾਰਵਾਈ ’ਚ ਕਈ ਪਾਕਿ ਫ਼ੌਜੀ ਹਲਾਕ, 7 ਚੌਕੀਆਂ ਤਬਾਹ

ਰਾਜੌਰੀ (ਜੰਮੂ–ਕਸ਼ਮੀਰ)ਰਾਜੌਰੀ ਤੇ ਪੁੰਛ ਜ਼ਿਿਲ੍ਹਆਂ ਵਿੱਚ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਾਕਿਸਤਾਨੀ ਫ਼ੌਜੀਆਂ ਨੂੰ ਮੂੰਹ–ਤੋੜ ਜਵਾਬ ਦਿੰਦਿਆਂ ਭਾਰਤੀ ਫ਼ੌਜੀ ਜਵਾਨਾਂ ਨੇ ਸਰਹੱਦ ਪਾਰ ਕੰਟਰੋਲ–ਰੇਖਾ ’ਤੇ ਮੌਜੂਦ ਪਾਕਿਸਤਾਨ ਦੀਆਂ ਸੱਤ ਚੌਕੀਆਂ ਤਬਾਹ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫ਼ੌਜ ਦੇ 8 ਜਵਾਨ ਮਾਰੇ ਗਏ ਹਨ। ਉਂਝ ਗ਼ੈਰ–ਸਰਕਾਰੀ ਸੂਤਰ ਇਨ੍ਹਾਂ ਮੌਤਾਂ ਦੀ ਗਿਣਤੀ ਕੁਝ ਵੱਧ ਵੀ ਦੱਸ ਰਹੇ ਹਨ ਪਰ ਅਜਿਹੀਆਂ ਖ਼ਬਰਾਂ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।ਪਾਕਿਸਤਾਨੀ ਗੋਲੀਬਾਰੀ ਦੇ ਮੱਦੇਨਜ਼ਰ ਅਹਿਿਤਆਤੀ ਤੌਰ ਉੱਤੇ ਪੁੰਛ ਤੇ ਰਾਜੌਰੀ ਜ਼ਿਲ੍ਹੇ ਵਿੱਚ ਸਰਹੱਦ ਨਾਲ ਲੱਗੇ ਸਕੂਲਾਂ ਨੂੰ ਅਧਿਕਾਰੀਆਂ ਨੇ ਬੰਦ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਪਾਕਿਸਤਾਨੀ ਫ਼ੌਜ ਵੱਲੋਂ ਸੋਮਵਾਰ ਨੂੰ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ ਬੀਐੱਸਐੱਫ਼ ਦੇ ਇੰਸਪੈਕਟਰ ਸ਼ਹੀਦ ਹੋ ਗਏ ਤੇ ਪੰਜ ਸਾਲਾਂ ਦੀ ਇੱਕ ਬੱਚੀ ਸਮੇਤ ਦੋ ਗ਼ੈਰ–ਫ਼ੌਜੀ ਲੋਕਾਂ ਦੀ ਜਾਨ ਚਲੀ ਗਈ।

Be the first to comment

Leave a Reply