ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਚਿੰਤਤ ਹਾਂ : ਕ੍ਰਿਸ਼ਨਮੂਰਤੀ

ਸ਼ਿੰਗਟਨ (ਪੀਟੀਆਈ) : ਭਾਰਤੀ ਮੂਲ ਦੇ ਅਮਰੀਕੀ ਐੱਮਪੀ ਰਾਜਾ ਕ੍ਰਿਸ਼ਨਮੂਰਤੀ ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਲੈ ਕੇ ‘ਬਹੁਤ ਚਿੰਤਤ’ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਵਿਚ ਚੀਨ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਪ੍ਰਤੀ ਫ਼ੌਜੀ ਉਕਸਾਵੇ ਦੀ ਕਾਰਵਾਈ ਬੰਦ ਕਰੇ ਅਤੇ ਕੂਟਨੀਤਕ ਹੱਲ ‘ਤੇ ਧਿਆਨ ਦੇਵੇ। ਜਦੋਂ ਤਕ ਇਹ ਵਿਵਾਦ ਪੂਰੀ ਤਰ੍ਹਾਂ ਹੱਲ ਨਹੀਂ ਹੋ ਜਾਂਦਾ ਇਸ ‘ਤੇ ਕਰੀਬ ਤੋਂ ਨਜ਼ਰ ਰੱਖਾਂਗਾ। ਉਨ੍ਹਾਂ ਇਹ ਗੱਲ ‘ਹਾਊਸ ਪਰਮਾਨੈਂਟ ਸੈਲੇਕਟ ਕਮੇਟੀ ਆਨ ਇੰਟੈਲੀਜੈਂਸ’ ਦੀ ਬੈਠਕ ਦੌਰਾਨ ਕਹੀ। ਉਹ ਇਸ ਕਮੇਟੀ ਦੇ ਪਹਿਲੇ ਅਤੇ ਇਕਮਾਤਰ ਭਾਰਤੀ ਮੂਲ ਦੇ ਅਮਰੀਕੀ ਮੈਂਬਰ ਹਨ। ਇਸ ਮੁੱਦੇ ‘ਤੇ ਕਮੇਟੀ ਦੀ ਪਹਿਲੀ ਵਾਰ ਬੈਠਕ ਹੋਈ ਹੈ।ਇਸ ਤੋਂ ਪਹਿਲੇ ਅਮਰੀਕੀ ਰਾਸ਼ਟਰਪਤੀ ਦੀ ਡਿਪਟੀ ਅਸਿਸਟੈਂਟ ਲੀਜ਼ਾ ਕਰਟਿਸ ਨੇ ਕਿਹਾ ਕਿ ਦੋਪੱਖੀ ਦਿ੍ਸ਼ਟੀਕੋਣ ਤੋਂ ਦੇਖੀਏ ਤਾਂ ਵਾਸਤਵਿਕ ਕੰਟਰੋਲ ਰੇਖਾ (ਐੱਲਏਸੀ) ‘ਤੇ ਚੀਨ ਦੀਆਂ ਹਾਲੀਆਂ ਕਾਰਵਾਈਆਂ ਨੇ ਅਮਰੀਕਾ-ਭਾਰਤ ਦੀ ਰਣਨੀਤਕ ਭਾਈਵਾਲੀ ਦੇ ਮਹੱਤਵ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ।

Be the first to comment

Leave a Reply