ਭਾਰਤੀ ਦੀ ਦੁਬਈ ‘ਚ ਨਿਕਲੀ 7,31,65,000 ਰੁਪਏ ਦੀ ਲਾਟਰੀ

ਚੰਡੀਗੜ੍ਹ: 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਦੁਬਈ ਵਿੱਚ ਦੁਬਈ ਡਿਊਟੀ ਫਰੀ ਮਿਲੇਨੀਅਮ ਡਰਾਅ ‘ਚ 10 ਲੱਖ ਡਾਲਰ (7,31,65,000 ਰੁਪਏ) ਦਾ ਜੈਕਪਾਟ ਜਿੱਤਿਆ। ਇਹ ਡਰਾਅ ਮੰਗਲਵਾਰ ਨੂੰ ਖੇਡਿਆ ਗਿਆ ਸੀ। ਗਲਫ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੌਰਭ ਡੇ ਪਿਛਲੇ 6 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੇ ਹਨ ਤੇ ਇੱਥੇ ਬੀਮਾ ਕੰਪਨੀ ਦੇ ਵਿਭਾਗ ਮੁਖੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਪਹਿਲੀ ਵਾਰ ‘ਚ ਹੀ ਉਨ੍ਹਾਂ ਨੂੰ ਇੰਨਾ ਵੱਡਾ ਇਨਾਮ ਮਿਲ ਗਿਆ।

Be the first to comment

Leave a Reply