ਭਾਜਪਾ ਨੂੰ ਚਾਰ ਸਾਲ ਦੇ ਕੰਮਾਂ ਦੇ ਸੋਹਲੇ ਗਾਉਣ ਪਏ ਮਹਿੰਗੇ, ਹੋਰਡਿੰਗਜ਼ ‘ਤੇ ਪੁਤੀ ਕਾਲਖ

ਜਲੰਧਰ: (ਪਾਲ ਸਿੰਘ ਨੌਲੀ)ਪੰਜਾਬ ਭਾਜਪਾ ਵੱਲੋਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਜਲੰਧਰ ਵਿੱਚ ਕੱਢੀ ਗਈ ਮੋਟਰਸਾਈਕਲ ਰੈਲੀ ਦੌਰਾਨ ਭਾਜਪਾ ਲੀਡਰਸ਼ਿੱਪ ਦੇ ਲੱਗੇ ਹੋਰਡਿੰਗ ਬੋਰਡਾਂ ‘ਤੇ ਬਾਲਮੀਕ ਭਾਈਚਾਰੇ ਨੇ ਕਾਲਖ ਪੋਤ ਦਿੱਤੀ।
ਬਾਲਮੀਕ ਭਾਈਚਾਰੇ ਦਾ ਇਲਜ਼ਾਮ ਹੈ ਕਿ ਜਲੰਧਰ ਦੇ ਜਯੋਤੀ ਚੌਂਕ ‘ਤੇ ਲੱਗੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਨੇ ਚੌਂਕ ਨੂੰ ਪੂਰੇ ਤਰੀਕੇ ਨਾਲ ਢੱਕ ਦਿੱਤਾ ਸੀ ਅਤੇ ਭਗਵਾਨ ਵਾਲਮਿਕੀ ਦੀ ਤਸਵੀਰ ਵੀ ਹੋਰਡਿੰਗਜ਼ ਥੱਲੇ ਨਜ਼ਰ ਨਹੀਂ ਆ ਰਹੀ ਸੀ।ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਇਸ ਪੂਰੇ ਮਾਮਲੇ ‘ਤੇ ਬਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ।ਉਨ੍ਹਾਂ ਕਿਹਾ, *ਭਾਜਪਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਤੇ ਗਲਤ ਥਾਂ ‘ਤੇ ਹੋਰਡਿੰਗਜ਼ ਠੇਕੇਦਾਰ ਦੀ ਗਲਤੀ ਕਾਰਨ ਲੱਗੇ ਹਨ ਅਤੇ ਪਾਰਟੀ ਇਸ ਪੂਰੇ ਮਾਮਲੇ ‘ਤੇ ਮੁਆਫ਼ੀ ਮੰਗਦੀ ਹੈ।ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕੀਤੀ ਗਈ ਹੈ।
ਇਸੇ ਬਾਈਕ ਰੈਲੀ ਲਈ ਜਲੰਧਰ ਦੇ ਜਯੋਤੀ ਚੌਂਕ ‘ਤੇ ਭਾਜਪਾ ਆਗੂਆਂ ਦੇ ਹੋਰਡਿੰਗਜ਼ ਲਾਏ ਗਏ ਸੀ। ਬਾਲਮੀਕ ਭਾਈਚਾਰੇ ਦਾ ਇਲਜ਼ਾਮ ਹੈ ਕਿ ਭਾਜਪਾ ਆਗੂਆਂ ਦੇ ਹੋਰਡਿੰਗਜ਼ ਨੇ ਭਗਵਾਨ ਵਾਲਮਿਕੀ ਦੇ ਹੋਰਡਿੰਗਜ਼ ਨੂੰ ਪੂਰੇ ਤਰੀਕੇ ਨਾਲ ਢੱਕ ਦਿੱਤਾ ਸੀ।ਉੱਧਰ ਸਥਾਨਕ ਵਾਲਮਿਕੀ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਨੇ ਕਿਹਾ, *ਭਾਜਪਾ ਵੱਲੋਂ ਇਹ ਪੋਸਟਰ ਜਾਣਬੁੱਝ ਕੇ ਲਾਏ ਗਏ ਹਨ ਅਤੇ ਇਸ ਨਾਲ ਵਾਲਮਿਕੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।”ਵਾਲਮਿਕੀ ਭਾਈਚਾਰੇ ਦੇ ਇਤਰਾਜ਼ ਮਗਰੋਂ ਨਗਰ ਨਿਗਮ ਵੱਲੋਂ ਹੋਰਡਿੰਗਜ਼ ਹਟਾਉਣ ਦੀ ਕਵਾਇਦ ਸ਼ੁਰੂ ਹੋ ਗਈ।ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸ.ਐਚ.ਓ. ਪ੍ਰੇਮ ਕੁਮਾਰ ਨੇ ਦੱਸਿਆ, *ਬਾਲਮੀਕ ਭਾਈਚਾਰੇ ਵੱਲੋਂ ਸ਼ਿਕਾਇਤ ਮਿਲ ਗਈ ਸੀ, ਜਿਹੜੀ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।”

Be the first to comment

Leave a Reply