ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਿਵਿਕ ਚੋਣਾਂ ਵਿੱਚ ਪੰਜਾਬੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਿਵਿਕ ਚੋਣਾਂ ਵਿੱਚ ਜਿੱਥੇ ਸਰੀ ਸ਼ਹਿਰ ਅੰਦਰ ਬਹੁ ਚਰਚਿਤ ਮੁਕਾਬਲੇ ਦੌਰਾਨ ਡੱਗ ਮੈਕੱਲਮ ਦੀ ਜੇਤੂ ਰਹਿਣ ਦੀ ਸਭ ਤੋਂ ਵੱਧ ਚਰਚਾ ਹੈ ਤੇ ਇੱਥੋਂ ਚੋਣ ਲੜ ਰਹੀ ਉਮੀਦਵਾਰ ਟੌਮ ਗਿੱਲ ਦੀ ਚੋਣਾਂ ‘ਚ ਹਾਰ ਬਾਰੇ ਮੀਡੀਆ ‘ਚ ਸਭ ਤੋਂ ਵੱਧ ਖਬਰਾਂ ਹਨ। ਬਿਨਾਂ ਸ਼ੱਕ ਇਹ ਚੋਣ ਬੜੀ ਮਹੱਤਵਪੂਰਨ ਸੀ ਪਰ ਬੀਸੀ ਦੇ ਬਾਕੀ ਹਿੱਸਿਆਂ ਦੀਆਂ ਚੋਣਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸਿਵਿਕ ਚੋਣਾਂ ਵਿੱਚ ਵੱਖ- ਵੱਖ ਸ਼ਹਿਰਾਂ ਵਿੱਚ ਪੰਜਾਬੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ ਕਲੋਨਾ ਸ਼ਹਿਰ ਤੋਂ ਨੌਜਵਾਨ ਪੰਜਾਬੀ ਕੋਲਿਨ ਬਸਰਾਨ ਮੇਅਰ ਦੀ ਮਹੱਤਵਪੂਰਨ ਚੋਣ ਵਿੱਚ ਲਗਾਤਾਰ ਦੂਸਰੀ ਵਾਰ ਜੇਤੂ ਰਹੇ ਹਨ। ਬੀਸੀ ਦੇ ਸ਼ਹਿਰ ਵਰਣਨ ਤੋਂ ਨੌਜਵਾਨ ਪੰਜਾਬ ਦਲਬੀਰ ਕੌਰ ਨਾਹਲ ਦੂਜੀ ਵਾਰ ਕੌਂਸਲਰ ਬਣੇ ਹਨ। ਅਹਿਮ ਗੱਲ ਇਹ ਹੈ ਕਿ ਦਲਬੀਰ ਕੌਰ ਇਸ ਸਮੇਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਸੰਘਰਸ਼ ਮਈ ਰੂਪ ਵਿੱਚ ਸੇਵਾ ਨਿਭਾ ਰਹੀ ਹੈ, ਜਿਸ ਨੂੰ ਬੀਤੇ ਵਰ੍ਹੇ ਬ੍ਰਿਟਸ਼ ਕੁਲੰਬੀਆ ਕਮਿਊਨਿਟੀ ਅਚੀਵਮੈਂਟ ਅਵਾਰਡ ਨਾਲ ਸੂਬੇ ਪੱਧਰ ਤੇ ਸਨਮਾਨਿਆ ਗਿਆ ਹੈ ਇਸ ਸ਼ਹਿਰ ਤੋਂ ਹੀ ਅਕਬਾਲ ਸਿੰਘ ਮੰਡ ਕੌਸਲਰ ਚੁਣੇ ਗਏ ਹਨ ਜੋ ਕਿ ਪਹਿਲਾਂ ਇੱਥੋਂ ਦੇ ਮੇਅਰ ਵੀ ਰਹਿ ਚੁੱਕੇ ਹਨ।
ਬਰਨਬੀ ਸ਼ਹਿਰ ਤੋਂ ਸੈਵ ਧਾਲੀਵਾਲ ਸੀਨੀਅਰ ਆਗੂ ਧਾਲੀਵਾਲ ਮੁੜ ਜੇਤੂ ਕਰਾਰ ਦਿੱਤੇ ਗਏ ਹਨ।ਦੱਸਣਯੋਗ ਹੈ ਕਿ ਉਹ ਬੀਸੀ ਸੂਬੇ ਦੀਆਂ ਸਮੂਹ ਮਿਊਂਸਪੈਲਿਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਬੀਸੀ ਦੇ ਸ਼ਹਿਰ ਸੋਈਐੱਸ ਤੋਂ ਕੁਲਦੀਪ ਸਿੰਘ ਧਾਲੀਵਾਲ ਕੌਸਲਰ ਬਣੇ ਹਨ। ਉਹਨ੍ਹਾਂ ਨੂੰ ਬਿਨਾਂ ਮੁਕਾਬਲੇ ਤੋਂ ਕੌਸਲ ਲਈ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ।ਮਿਸ਼ਨ ਸ਼ਹਿਰ ਤੋਂ ਦੋ ਪੰਜਾਬੀ ਕੌਂਸਲਰ ਚੁਣੇ ਗਏ ਹਨ, ਜਿੰਨਾਂ ਵਿਚ 23 ਸਾਲਾ ਨੌਜਵਾਨ ਜੈਕ ਗਿੱਲ ਸ਼ਾਮਿਲ ਹੈ, ਜਿਸ ਨੇ ਕੌਂਸਲ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਹਨਲ ਇਸ ਸ਼ਹਿਰ ਤੋਂ ਹੀ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਕਿਨ ਹਰਾਰ ਵੀ ਜੇਤੂ ਰਹੇ ਹਨ।
ਜ਼ਿਕਰਯੋਗ ਹੈ ਕਿ ਮਿਸ਼ਨ ਸ਼ਹਿਰ ਵਿੱਚ ਕੈਨੇਡਾ ਵਿੱਚ ਸਭ ਤੋਂ ਪਹਿਲੇ ਪੰਜਾਬੀ ਮੇਅਰ 1953 ਵਿੱਚ ਨਿਰੰਜਨ ਸਿੰਘ ਗਰੇਵਾਲ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਬਣੇ ਸਨ। ਕੈਮਲੂਪਸ ਸ਼ਹਿਰ ਤੋਂ ਅਰਜੁਨ ਸਿੰਘ ਸਭ ਤੋਂ ਵੱਧ ਵੋਟਾਂ ਲੈ ਕੇ ਕੌਂਸਲਰ ਬਣੇ ਹਨ, ਉਹ ਪਹਿਲਾਂ ਵੀ ਚੋਣਾਂ ਜਿੱਤ ਚੁੱਕੇ ਹਨ ਅਤੇ ਬੀਸੀ ਦੀਆਂ ਮਿਊਸੀਪਲ ਕਮੇਟੀਆਂ ਦੀ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਸ਼ਹਿਰ ਤੋਂ ਹੀ ਬਿੱਲ ਸਰਾਏ ਕੌਂਸਲਰ ਦੀ ਚੋਣ ਜਿੱਤੇ ਹਨ। ਕਲੋਨਾ ਸ਼ਹਿਰ ਤੋਂ ਭਾਰਤੀ ਮੂਲ ਦੀ ਮੋਹਿਨੀ ਸਿੰਘ ਕੌਂਸਲਰ ਚੁਣੇ ਗਏ ਹਨ।
ਨਿਊਵੈਸਟ ਮਨਿਸਟਰ ਸ਼ਹਿਰ ਤੋਂ ਪਾਕਿਸਤਾਨੀ ਮੂਲ ਦੀ ਅਨੀਤਾ ਅੰਸਾਰੀ ਨੇ ਕੌਂਸਲਰ ਦੀ ਚੋਣ ਜਿੱਤੀ ਹੈ ਜਦਕਿ ਇੱਥੋਂ ਹੀ ਸਕੂਲ ਟਰੱਸਟੀ ਵਜੋਂ ਗੁਰਵੀਨ ਕੌਰ ਧਾਲੀਵਾਲ ਜੇਤੂ ਰਹੀ ਹੈ। ਸਰੀ ਸ਼ਹਿਰ ਤੋਂ ਦੋ ਪੰਜਾਬੀ ਕੌਂਸਲ ਕੌਂਸਲਰ ਮਨਦੀਪ ਸਿੰਘ ਨਾਗਰਾ ਅਤੇ ਜੈਕ ਸਿੰਘ ਹੁੰਦਲ ਚੁਣੇ ਗਏ ਹਨ, ਜਦਕਿ ਸਕੂਲ ਟਰੱਸਟੀ ਵਜ਼ੋਂ ਗੁਰਪ੍ਰੀਤ ਸਿੰਘ ਗੈਰੀ ਥਿੰਦ ਦੁਬਾਰਾ ਚੋਣ ਜਿੱਤੀ ਹਨ। ਐਬਸਫੋਰਡ ਸ਼ਹਿਰ ਤੋਂ ਕੁਲਦੀਪ ਕੌਰ ਚਾਹਲ ਕੌਂਸਲਰ ਚੁਣੇ ਗਏ ਹਨ, ਜਦਕਿ ਪ੍ਰੀਤ ਮਹਿੰਦਰ ਸਿੰਘ ਰਾਏ ਸਕੂਲ ਟਰੱਸਟੀ ਦੀ ਚੋਣ ਮੁੜ ਜਿੱਤ ਗਏ ਹਨ।
ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪ੍ਰਿੰਸ ਰੂਪਰਟ ਤੋਂ ਗੁਰਵਿੰਦਰ ਸਿੰਘ ਰੰਧਾਵਾ ਦੁਬਾਰਾ ਚੋਣ ਜਿੱਤਣ ਵਿਚ ਕਾਮਯਾਬ ਹੋਏ ਹਨ। ਇਸ ਤਰ੍ਹਾਂ ਵੀਸੀ ਦੀ ਵੱਖ- ਵੱਖ ਸ਼ਹਿਰਾਂ ਵਿਚ ਦਰਜਨ ਤੋਂ ਵੱਧ ਪੰਜਾਬੀ ਆਦਮੀ ਅਤੇ ਇਸਤਰੀਆਂ ਨੇ ਜਿੱਤਾਂ ਦਰਜ ਕੀਤੀਆਂ ਹਨ, ਜਦਕਿ ਕੁਝ ਥਾਵਾਂ ਤੇ ਮਾਮੂਲੀ ਫਰਕ ਨਾਲ ਚੋਣਾਂ ਵਿੱਚ ਪੰਜਾਬੀ ਉਮੀਦਵਾਰ ਹਾਰੇ ਹਨ। ਸਮੁੱਚੇ ਰੂਪ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਵਿਭਿੰਨਤਾ ਅਤੇ ਬਹੁ ਸੱਭਿਆਚਾਰ ਦੀ ਇਨ੍ਹਾਂ ਚੋਣਾਂ ਵਿੱਚ ਖ਼ੂਬਸੂਰਤ ਮਿਸਾਲ ਮਿਲੀ ਹੈ, ਜੋ ਕਿ ਕੈਨੇਡਾ ਵਿੱਚ ਭਾਈਚਾਰਕ ਵਿਕਾਸ ਦੀਆਂ ਨਵੀਆਂ ਪਿਰਤਾਂ ਤੇ ਸੰਭਾਵਨਾਵਾਂ ਉਜਾਗਰ ਕਰਦੀ ਹੈ।ਉਤਸ਼ਾਹੀ ਨੌਜਵਾਨ ਸਪੋਰਟਸ ਨੂੰ ਪਿਆਂ ਕਰਨ ਵਾਲੇ ਡੈਲਟਾ ਵਿੱਚੋਂ ਸਕੂਲ ਟਰੱਸਟੀ ਲਈ ਜੱਸੀ ਦੋਸਾਂਝ ਚੁਣੇ ਹਨ। ਸਰੀ( ਡਾ. ਗੁਰਵਿੰਦਰ ਸਿੰਘ ਧਾਲੀਵਾਲ)

Be the first to comment

Leave a Reply