ਬ੍ਰਿਟਿਸ਼ ਕੋਲੰਬੀਆ ਦੇ ਇਸ ਪਿੰਡ ‘ਚ ਘਟੀ ਸਿੱਖਾਂ ਦੀ ਗਿਣਤੀ, ਬੰਦ ਕਰਨਾ ਪਿਆ ਗੁਰਦੁਆਰਾ ਸਾਹਿਬ

ਮਰਹੂਮ ਸਵਰਨ ਸਿੰਘ ਹੀਰ ਦੇ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਦਹਾਕੇ ਪਹਿਲਾਂ ਕਲੀਅਰ ਵਾਟਰ ਨਾਂ ਦੇ ਇਸ ਪਿੰਡ ਵਿੱਚ 60-70 ਸਿੱਖ ਪਰਿਵਾਰ ਰਹਿੰਦੇ ਸਨ ਪਰ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਵੱਡੇ ਹੋ ਕੇ ਸ਼ਹਿਰਾਂ ‘ਚ ਜਾ ਕੇ ਵੱਸ ਗਏ। ਇਸੇ ਕਾਰਨ ਪਰਿਵਾਰਾਂ ਦੀ ਗਿਣਤੀ ਹੁਣ ਤਿੰਨ ਕੁ ਰਹਿ ਗਈ ਹੈ। ਉਸ ਦੇ ਪਿਤਾ ਜੀ ਦੀ ਉਮਰ 100 ਸਾਲ ਤੋਂ ਵੱਧ ਸੀ ਅਤੇ ਉਨ੍ਹਾਂ ਨੇ ਆਖਰੀ ਸਾਹਾਂ ਤਕ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ।

ਪਿਛਲੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਿਆਦਾ ਅਨੁਸਾਰ ਨੇੜਲੇ ਸ਼ਹਿਰ ਕਾਮਲੂਪ ਸਥਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਸੌਂਪਿਆ ਗਿਆ। ਇਸ ਮਗਰੋਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਉਤਾਰਿਆ ਗਿਆ ਤੇ ਅਰਦਾਸ ਕੀਤੀ ਗਈ। ਨਰਿੰਦਰ ਸਿੰਘ ਹੀਰ ਅਨੁਸਾਰ ਉਸ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਕਰੀਬ 80 ਸਾਲ ਪਹਿਲਾਂ ਕੈਨੇਡਾ ਆਏ ਸਨ। ਉਸ ਸਮੇਂ ਸੂਬੇ ਦੇ ਅੰਦਰੂਨੀ ਖੇਤਰ ਵਿੱਚ ਲੱਕੜੀ ਦੀਆਂ ਵੱਡੀਆਂ ਮਿੱਲਾਂ ਹੁੰਦੀਆਂ ਸਨ।

Be the first to comment

Leave a Reply