
ਵੈਨਕੁਵਰ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 24 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਸੇ ਲਈ ਪਾਰਟੀਆਂ ਆਪਣੀ ਜਿੱਤ ਪੱਕੀ ਕਰਨ ਲਈ ਵਾਅਦੇ ਕਰ ਰਹੀਆਂ ਹਨ। ਮੁੱਖ ਮੁਕਾਬਲਾ ਲਿਬਰਲ, ਐੱਨ. ਡੀ. ਪੀ. ਤੇ ਗ੍ਰੀਨ ਪਾਰਟੀ ਵਿਚਕਾਰ ਹੈ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣਾਂ ਵਿਚ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਸੂਬੇ ਵਿਚ 10 ਹਜ਼ਾਰ ਡੇਅ ਕੇਅਰ ਸੈਂਟਰ ਖੋਲ੍ਹਣਗੇ ਤਾਂ ਕਿ ਬੱਚਿਆਂ ਨੂੰ ਚੰਗੀ ਦੇਖਭਾਲ ਤੇ ਪੜ੍ਹਾਈ ਮਿਲ ਸਕੇ। ਬ੍ਰਿਟਿਸ਼ ਕੋਲੰਬੀਆ ਵਿਚ ਲਿਬਰਲ ਪਾਰਟੀ ਦੇ ਲੀਡਰ ਐਂਡਰੀਊ ਵਿਲਕਨਸਿਨ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਜਲਦੀ ਹੀ ਉਹ ਇਸ ਖੇਤਰ ਵੱਲ ਧਿਆਨ ਦੇਣਗੇ ਤੇ ਮਾਪਿਆਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨਗੇ ਤੇ ਇਸ ਦੇ ਨਾਲ ਹੀ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਜੌਹਨ ਹੌਰਗਨ ਦੇ ਕੰਮਾਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸੂਬੇ ਦਾ ਵਿਕਾਸ ਰੁਕ ਗਿਆ ਹੈ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਉਹ ਇਕ ਨਵਾਂ ਰਿਚਮੰਡ ਹਸਪਤਾਲ ਬਣਾਉਣਗੇ ਜੋ ਸਰੀ ਦਾ ਸਭ ਦਾ ਦੂਜਾ ਵੱਡਾ ਹਸਪਤਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਵਿਭਾਗ ਵਿਚ ਸੁਧਾਰ ਕਰਨ , ਬੇਘਰੇ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਵੀ ਕੀਤਾ। ਸੀਨੀਅਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਉਨ੍ਹਾਂ ਵਾਅਦਾ ਕੀਤਾ।
Leave a Reply
You must be logged in to post a comment.