ਬੁਰਾੜੀ ਮ੍ਰਿਤਕਾਂ ‘ਚੋਂ ਇੱਕ ਨੇ ਜਾਨ ਬਚਾਉਣ ਦੀ ਕੀਤੀ ਸੀ ਕੋਸ਼ਿਸ਼-ਪੁਲਿਸ: ਪ੍ਰੈੱਸ ਰੀਵੀਊ

ਨਵੀਂ ਦਿੱਲੀ:-ਪੁਲਿਸ ਇਸ ਮਾਮਲੇ ਵਿੱਚ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਦੇ ਐਂਗਲ ਨਾਲ ਜਾਂਚ ਕਰ ਰਹੀ ਹੈ।ਹਿੰਦੁਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬੁਰਾੜੀ ਵਿੱਚ ਇੱਕ ਪਰਿਵਾਰ ਦੀਆਂ 11 ਮੌਤਾਂ ਦੇ ਮਾਮਲੇ ਵਿੱਚ ਪੁਲਿਸ ਨੇ ਖੁਲਾਸਾ ਕਰਦਿਆਂ ਦੱਸਦਿਆ ਕਿ ਉਨ੍ਹਾਂ ਵਿਚੋਂ ਇੱਕ ਨੇ ਆਪਣੇ ਆਪ ਨੂੰ ਬਚਾਉਣ ਲਈ ਆਖ਼ਰੀ ਮਿੰਟ ‘ਚ ਕੋਸ਼ਿਸ਼ ਕੀਤੀ ਸੀ।ਇੱਕ ਪੁਲਿਸ ਅਧਿਕਾਰੀ ਮੁਤਾਬਕ, *ਫੌਰੈਂਸਿਕ ਮਾਹਿਰਾਂ ਦਾ ਮੰਨਣਾ ਹੈ ਕਿ ਭੁਵਨੇਸ਼ ਨੇ ਆਪਣੇ ਨੱਕ ‘ਤੇ ਬੰਨੀ ਪੱਟੀ ਖੋਲ੍ਹਣ ਦੀ ਕੋਸ਼ਿਸ਼ ਕਰਕੇ ਆਪਣਾ ਬਚਾਅ ਕਰਨ ਕੋਸ਼ਿਸ਼ ਕੀਤੀ ਪਰ ਜੋ ਸਫ਼ਲ ਨਹੀਂ ਹੋ ਸਕੀ। ਉਸ ਦੇ ਹੱਥ ਢਿੱਲ ਬੰਨ੍ਹੇ ਹੋਏ ਸਨ, ਮਾਹਿਰਾਂ ਮੁਤਾਬਕ ਅਜਿਹਾ ਇਸ ਲਈ ਕਿਉਂਕਿ ਸ਼ਾਇਦ ਉਸ ਨੇ ਆਪਣੇ ਬਚਾਅ ਲਈ ਹੱਥ-ਪੈਰ ਮਾਰੇ ਹੋਣੇ ਹੋਣਗੇ।*ਇਸ ਦੇ ਨਾਲ ਦੱਸਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਵੀ ਜ਼ਮੀਨ ਨਾਲ ਲੱਗ ਰਹੇ ਸਨ।

Be the first to comment

Leave a Reply