ਬੀ.ਸੀ. ਦਾ ਭੋਜਨ ਅਤੇ ਪੀਣ ਵਾਲੇ ਪਦਾਰਥ ਖਰੀਦੋ

ਆਓ ਬੀ.ਸੀ. ਡੇਅ ਲੋਂਗ ਵੀਕਐਂਡ ‘ਤੇ ਆਪਣੇ ਪਰਿਵਾਰ, ਦੋਸਤਾਂ ਅਤੇ ਖਾਣਿਆਂ ਦਾ ਮਜ਼ਾ ਲੈਣ ਲਈ ਸਮਾਂ ਕੱਢੀਏ। ਆਓ ਕਿਸਾਨਾਂ, ਉਤਪਾਦਕਾਂ ਅਤੇ ਸਥਾਨਕ ਵਪਾਰੀਆਂ ਨੂੰ ਵੀ ਸਲਾਹੀਏ,  ਬੀ.ਸੀ. ਵਿੱਚ ਵਧੀਆ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪੈਦਾਵਾਰ ਕਰਦੇ ਹਨ।
ਬੀ.ਸੀ. ਦੇ ਕਿਸਾਨਾਂ ਦੁਆਰਾ ਪੈਦਾ ਕੀਤਾ ਤਾਜ਼ਾ, ਸਥਾਨਕ ਭੋਜਨ ਫਾਰਮਰ ਮਾਰਕਿਟ, ਗਰੌਸਰੀ ਸਟੋਰਾਂ ਅਤੇ ਰੈਸਟੋਰੈਟਾਂ ਵਿੱਚ ਪਹੁੰਚਦਾ ਹੈ। ਬੀ.ਸੀ. ਦੇ ਕਿਸਾਨਾਂ ਦੀ ਪ੍ਰਫੁੱਲਤਾ ਲਈ ਸਾਨੂੰ ਹੋਰ ਵਧੇਰੇ ਕੰਮ ਕਰਨ ਦੀ ਜ਼ਰੂਰਤ ਹੈ।
ਸਾਡੀ ਸਰਕਾਰ ਸੂਬੇ ਭਰ ਵਿੱਚ ਕਿਸਾਨਾਂ ਅਤੇ ਉਤਪਾਦਕਾਂ, ਨੌਕਰੀਆਂ ਅਤੇ ਕਮਿਊਨਟੀਆਂ ਨੂੰ ਸਹਿਯੋਗ ਦੇਣ ਲਈ ਮਜ਼ਬੂਤ ਕਦਮ ਉਠਾ ਰਹੀ ਹੈ। ਆਪਣੇ ਤਿੰਨ ਧਾਰੀ ਦ੍ਰਿਸ਼ਟੀਕੋਣ ਵਿੱਚ ਬਾਏ ਬੀ.ਸੀ., ਗਰੌਅ ਬੀ.ਸੀ. ਅਤੇ ਫੀਡ ਬੀ.ਸੀ. ਰਾਂਹੀ ਅਸੀਂ ਬੀ.ਸੀ. ਦੇ ਖੇਤੀਬਾੜੀ ਸੈਕਟਰ ਨੂੰ ਹੋਰ ਵਧੇਰੇ ਮਜ਼ਬੂਤ ਬਣਾ ਰਹੇ ਹਾਂ।
ਬੀ.ਸੀ. ਵਿੱਚ ਵਧੇਰੇ ਲੋਕ ਸਥਾਨਕ ਭੋਜਨ ਖਰੀਦਣਾ ਅਤੇ ਖਾਣਾ ਚਾਹੁੰਦੇ ਹਨ ਅਤੇ ਸਾਡੀ ਸਰਕਾਰ ਲੋਕਾਂ ਨੂੰ ਬਾਏ ਬੀ.ਸੀ ਲਈ ਪੋ੍ਰਤਸਾਹਿਤ ਕਰ ਰਹੀ ਹੈ। ਬਾਏ ਬੀ.ਸੀ. ਬਰੈਂਡ ਰਾਂਹੀ ਅਸੀਂ ਉਪਭੋਗਤਾਵਾਂ ਲਈ ਸਥਾਨਕ ਉਪਜਾਈਆਂ ਜਾਂ ਪੈਦਾ ਕੀਤੀਆਂ ਚੀਜ਼ਾਂ ਅਤੇ ਵਪਾਰਾਂ ਦੀ ਪਹਿਚਾਣ ਕਰਨਾ ਆਸਾਨ ਕਰ ਦਿੱਤਾ ਹੈ। ਬਾਏ ਬੀ.ਸੀ. ਕਿਸਾਨਾਂ, ਉਤਪਾਦਕਾਂ ਅਤੇ ਸਥਾਨਕ ਵਪਾਰਾਂ ਨੂੰ ਖਰੀਦੋ-ਫਰੋਖ਼ਤ ਵਿੱਚ ਸਹਿਯੋਗ ਦਿੰਦਾ ਹੈ ਅਤੇ ਆਸਾਨੀ ਨਾਲ ਪਹਿਚਾਣਿਆ ਜਾਣ ਵਾਲਾ ਚਿੰਨ੍ਹ (ਲੋਗੋ) ਪ੍ਰਦਾਨ ਕਰਦਾ ਹੈ। ਬੀ.ਸੀ. ਵਿੱਚ ਉਤਪਾਦਕਾਂ ਅਤੇ ਗਾਹਕਾਂ ਲਈ ਇਹ ਇੱਕ ਵਧੀਆ ਸਥਿਤੀ ਹੈ।
ਸਥਾਨਕ ਭੋਜਨ, ਵਾਈਨ, ਅਤੇ ਕਰਾਫਟ ਬੀਅਰ ਉਦਯੋਗ ਬੀ.ਸੀ. ਭਰ ਵਿੱਚ ਵਧ ਫੁੱਲ ਰਹੇ ਹਨ। ਬੀ.ਸੀ. ਦੇ ਵਧ ਰਹੇ ਵਾਈਨ ਉਦਯੋਗ ਦੇ ਜਸ਼ਨ ਮਨਾਉਦਿਆਂ ਅਸੀਂ ਅਪਰੈਲ ਨੂੰ ਬੀ.ਸੀ. ਵਾਈਨ ਮਹੀਨਾ ਐਲਾਨਿਆ ਸੀ। ਰੈਸਟੋਰੈਟਾਂ ਅਤੇ ਬਾਰ ਵਿੱਚ ਲੋਕਾਂ ਨੂੰ ਸਥਾਨਕ, ਮੌਸਮੀ ਅਤੇ ਚਿਰਸਥਾਈ ਭੋਜਨ ਨਾਲ ਜੋੜਨ ਲਈ ਅਸੀਂ ਈਟ ਡਰਿੰਕ ਲੋਕਲ ਕੈਮਪੈਨ (ਸਥਾਨਕ ਚੀਜ਼ਾਂ ਖਾਣ ਪੀਣ ਦੀ ਮੁਹਿੰਮ) ਚਲਾਈ ਸੀ, ਜਿਸਨੇ ਸਥਾਨਕ ਉਤਪਾਦਕਾਂ ਨੂੰ ਰੈਸਟੋਰੈਟਾਂ ਅਤੇ ਰਸੋਈਆਂ (ਸ਼ੈਫ) ਨਾਲ ਜੋੜਿਆ ਅਤੇ ਇਸ ਨਾਲ ਰਸੋਈ ਦੀ ਦੁਨੀਆਂ ਵਿੱਚ ਬੀ.ਸੀ. ਦੇ ਸ਼ਾਨਦਾਰ ਉਤਪਾਦ ਦਾ ਪ੍ਰਦਰਸ਼ਨ ਹੋਇਆ।
ਸਥਾਨਕ ਖਰੀਦ ਦਾ ਭਾਵ ਹੈ ਕਿ 100 ਡਾਲਰ ਵਿੱਚੋਂ ਸਾਡੇ ਦੁਆਰਾ ਖਰਚੇ 46 ਡਾਲਰ ਵਾਪਸ ਸੂਬੇ ਦੀ ਆਰਥਿਕਤਾ ਵਿੱਚ ਜਾਂਦੇ ਹਨ। ਜਦ ਤੁਸੀਂ ਬਾਏ ਬੀ.ਸੀ ਖਰੀਦਦੇ ਹੋ ਤਾਂ ਤੁਸੀਂ ਸਥਾਨਕ ਕਾਮਿਆਂ ਨੂੰ ਸਹਿਯੋਗ ਦਿੰਦੇ ਹੋ ਅਤੇ ਸਾਂਝੀ ਖੁਸ਼ਹਾਲੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹੋ।
ਜਦ ਅਸੀਂ ਵਧੇਰੇ ਲੋਕਾਂ ਨੂੰ ਬਾਏ ਬੀ.ਸੀ. ਲਈ ਪ੍ਰੋਤਸਾਹਿਤ ਕਰਦੇ ਹਾਂ ਤਾਂ ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਲੋਕਾਂ ਨੂੰ ਖੇਤੀਬਾੜੀ ਵਿੱਚ ਆਪਣਾ ਭਵਿੱਖ ਵਧਾਉਣ ਦੇ ਮੌਕੇ ਮਿਲਣ। ਜ਼ਿਆਦਾ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਉਤਸ਼ਾਹਿਤ ਕਰਦਿਆਂ ਅਸੀਂ ਯਕੀਨੀ ਬਣਾ ਰਹੇ ਹਾਂ ਕਿ ਉਹਨਾਂ ਕੋਲ ਗਰੌਅ ਬੀ.ਸੀ. ਪ੍ਰੋਗਰਾਮ ਦੇ ਤਹਿਤ ਜ਼ਮੀਨ ਵੀ ਹੋਵੇ। ਇਹ ਪੋ੍ਰਗਰਾਮ ਫ਼ਲ ਅਤੇ ਗਿਰੀਆਂ (ਨਟ) ਉਤਪਾਦਨ ਕਰਨ ਵਾਲਿਆਂ ਨੂੰ ਸਥਾਨਕ ਖਾਣੇ ਦੀ ਪੈਦਾਵਾਰ ਦੇ ਵਿਸਥਾਰ ਵਿੱਚ ਮਦਦ ਕਰਦਾ ਹੈ। ਬੀ.ਸੀ ਦੇ ਵਧੇਰੇ ਲੋਕ- ਅਤੇ ਦੁਨੀਆਂ ਦੇ ਬਾਕੀ ਲੋਕ –ਬੀ.ਸੀ. ਦੇ ਸ਼ਾਨਦਾਰ ਉਤਪਾਦਾਂ ਤੱਕ ਪਹੁੰਚ ਕਰ ਸਕਣਗੇ।
ਸੂਬੇ ਭਰ ਵਿੱਚ ਤਾਜ਼ੇ ਸਥਾਨਕ ਖਾਣਿਆਂ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਸਾਡੀ ਸਰਕਾਰ ਨੇ ਫੀਡ ਬੀ.ਸੀ. ਪ੍ਰੋਗਰਾਮ ਦੀ ਸਥਾਪਨਾ ਕੀਤੀ ਹੈ। ਫੀਡ ਬੀ.ਸੀ. ਰਾਂਹੀ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਬੀ.ਸੀ. ਵਿੱਚ ਉਤਪਾਦਿਤ ਅਤੇ ਤਿਆਰ ਕੀਤੇ ਖਾਣੇ ਹਸਪਤਾਲਾਂ, ਸਕੂਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਵਰਤੇ ਜਾਣ। ਅਸੀਂ ਘੱਟ ਆਮਦਨ ਵਾਲੇ ਪਰਿਵਾਰਾਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਬੀ.ਸੀ. ਫਾਰਮਰ ਮਾਰਕਿਟ ਵਿੱਚ ਤਾਜ਼ਾ, ਸਥਾਨਕ ਖਾਣਾ ਖਰੀਦਣ ਲਈ ਵੀ ਸਹਿਯੋਗ ਦੇ ਰਹੇ ਹਾਂ। ਇਸਦਾ ਭਾਵ ਹੈ ਕਿ ਲੋਕ ਘੱਟ ਆਮਦਨ ਹੋਣ ਦੇ ਬਾਵਜੂਦ ਵੀ ਸਥਾਨਕ ਕਿਸਾਨਾਂ ਤੇ ਉਤਪਾਦਕਾਂ ਤੋਂ ਸਿਹਤਮੰਦ ਸਥਾਨਕ ਖਾਣਾ ਲੈ ਸਕਣ।
ਇਸ ਲੋਂਗ ਵੀਕਐਂਡ ਤੇ ਮੈਂ ਤੁਹਾਨੂੰ ਸਥਾਨਕ ਕਿਸਾਨਾਂ ਦੀ ਮਾਰਕਿਟ ਤੇ ਆਉਣ ਲਈ ਪੇ੍ਰਰਿਤ ਕਰਦਾ ਹਾਂ। ਸਥਾਨਕ ਬੀਅਰ ਤੇ ਵਾਈਨ ਸਮੇਤ ਸਥਾਨਕ ਚੀਜ਼ਾਂ ਖਰੀਦੋ। ਜਦ ਅਸੀਂ ਸਥਾਨਕ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਵਾਲੀ ਇੰਡਸਟਰੀ ਨੂੰ ਸਹਿਯੋਗ ਦਿੰਦੇ ਹਾਂ ਤਾਂ ਅਸੀਂ ਸਥਾਨਕ ਕਾਮਿਆਂ, ਨੌਕਰੀਆਂ, ਕਮਿਊਨਟੀਆਂ ਅਤੇ ਲੰਮੀ ਖੁਸ਼ਹਾਲੀ ਨੂੰ ਵੀ ਸਹਿਯੋਗ ਦੇ ਰਹੇ ਹੁੰਦੇ ਹਾਂ।
ਇਸ ਬੀ.ਸੀ ਦਿਨ ਬਾਏ ਬੀ.ਸੀ ਖਰੀਦ ਕੇ ਬਿਹਤਰ ਬੀ.ਸੀ.ਦੀ ਸਿਰਜਣਾ ਵਿੱਚ ਸਹਿਯੋਗ ਦਿਓ।

Be the first to comment

Leave a Reply