ਬੀ.ਸੀ ਟਾਈਗਰਜ਼ (ਹਰੀਕੇਨ)ਦੀ ਟੀਮ ਨੇ ਜਿੱਤਿਆ ਕੈਨੇਡਾ ਕੱਪ

ਸਾਸਕਾਟੂਨ:ਦੁਨੀਆਂ ਵਿੱਚ ਪੰਜਾਬੀਆਂ ਦੀ ਵੱਡੀ ਸਰੀ ਵਿੱਚ ਸਥਾਪਿਤ ਸੌਕਰ ਕਲੱਬ ਬੀ.ਸੀ ਟਾਈਗਰਜ਼ ਨੇ ਇਤਿਹਾਸ ਰਚਦਿਆਂ ਕੈਨੇਡਾ ਦੀ ਓਪਨ ਚੈਪੀਅਨਸ਼ਿਪ ਜਿੱਤ ਲਈ ਹੈ।ਕੈਨੇਡਾ ਦੀਆਂ ਨੈਸ਼ਨਲ ਪੱਧਰ ਦੀਆਂ ਟੀਮਾਂ ਦੇ ਮੈਚ ਤਿੰਨ 3-8 ਅਕਤੂਬਰ ਨੂੰ ਸਾਸਕਾਟੂਨ ਵਿਖੇ ਹੋਏ।ਜਿਥੇ ਕੈਨੇਡਾ ਦੇ ਸਾਰੇ ਸੂਬਿਆਂ ਦੀਆਂ ਜੇਤੂ ਟੀਮਾਂ ਨੇ ਭਾਗ ਲਿਆ।ਬੀਸੀ ਟਾਈਗਰਜ਼ ਨੇ ਪਹਿਲਾਂ ਲੀਗ ਦੀ ਚੈਂਪੀਅਨਸ਼ਿਪ ਜਿੱਤੀ ਫਿਰ ਪ੍ਰੋਵੈਨਸ਼ੀਅਲ ਅਤੇ ਉਸ ਤੋਂ ਬਾਅਦ ਹੁਣ ਕੈਨੇਡਾ ਦੀ ਚੈਂਪੀਅਨਸ਼ਿਪ ਜਿੱਤੀ ਹੈ।ਫਾਈਨਲ ਮੈਚ ਓਨਟਾਰੀਓ ਨਾਲ ਸੀ ਜਿਸਨੂੰ ਬੀਸੀ ਟਾਈਗਰਜ਼ ਨੇ 7-3 ਦੇ ਮੁਕਾਬਲੇ ਨਾਲ ਜਿੱਤਿਆ।ਇਥੇ ਹੀ ਬੱਸ ਨਹੀਂ ਬੀ.ਸੀ ਟਾਈਗਰਜ਼ ਨੇ 1928 ਦਾ ਰਿਕਾਰਡ ਵੀ ਤੋੜਿਆ ਕਿਉਂਕਿ ਇਸਤੋਂ ਪਹਿਲਾ ਕਦੇ ਵੀ ਫਾਈਨਲ ਮੈਚ ਵਿੱਚ ਇੰਨੇ ਗੋਲ ਨਹੀਂ ਹੋਏ।ਸੰਨ 1928 ਵਿੱਚ ਫਾਈਨਲ ਵਿੱਚ 4 ਗੋਲ ਹੋਏ ਸਨ।ਦੂਸਰਾ ਮਾਣ ਟੀਮ ਨੂੰ ਇਹ ਮਿਲਿਆ ਕਿ ਇਹ ਟੀਮ ਪੂਰੇ ਕੈਨੇਡਾ ਵਿੱਚੋਂ ਅਨੁਸ਼ਾਸਿਤ ਟੀਮ ਐਲਾਨੀ ਗਈ ਜਿਸਨੇ ਸਾਰੇ ਮੈਚ ਬਿਨਾ ਭੜਕਾਹਟ ਤੋਂ ਜਿੱਤੇ ਅਤੇ ਟੌਪ ਸਕੋਰਰ ਵੀ ਇਸ ਟੀਮ ਦਾ ਖਿਡਾਰੀ ਚੁਣਿਆ ਗਿਆ ਜਿਸਦਾ ਨਾਮ ਨਿੱਕ ਹੈ।ਬੀ.ਸੀ ਟਾਈਗਰ ਪੰਜਾਬੀਆਂ ਦੀ ਨੰਬਰ ਵੰਨ ਸੌਕਰ ਕਲੱਬ ਆਖੀ ਜਾ ਸਕਦੀ ਹੈ ਜਿਸ ਕੋਲ ਛੋਟੇ ਬੱਚਿਆਂ ਤੋਂ ਲੈ ਕੇ ਓਪਨ ਤੱਕ ਲੜਕੇ ਲੜਕੀਆਂ ਦੀਆਂ ਟੀਮਾਂ ਹਨ।ਬੀਸੀ ਟਾਈਗਰ ਦੇ ਸਮੂਹ ਮੈਂਬਰਾ ਕੋਚਾਂ ਖਿਡਾਰੀਆਂ ਨੂੰ ਚਾਰੇ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਜਿਨ੍ਹਾਂ ਕੈਨੇਡਾ ਦੀ ਚਂੈਪੀਅਨਸ਼ਿਪ ਜਿਤ ਕੇ ਬੀ.ਸੀ. ਨਿਵਾਸੀਆਂ ਅਤੇ ਖਾਸ ਕਰ ਪੰਜਾਬੀਆਂ ਦਾ ਮਾਣ ਵਧਾਇਆ ਹੈ।

Be the first to comment

Leave a Reply