ਬੀਤੇ 20 ਸਾਲਾਂ ‘ਚ ਲੱਗਭਗ 1,300 ਬੱਚੇ ਸਕੂਲਾਂ ‘ਚ ਹੋਏ ਯੌਣ ਸ਼ੌਸ਼ਣ ਦੇ ਸ਼ਿਕਾਰ : ਰਿਪੋਰਟ

ਇਕ ਸਮਾਚਾਰ ਏਜੰਸੀ ਵਿਚ ਛਪੀ ਰਿਪੋਰਟ ਮੁਤਾਬਕ ਸੀ.ਸੀ.ਸੀ.ਪੀ. ਦੀ ਇਹ ਰਿਪੋਰਟ ਦੇਸ਼ ਵਿਚ ਹੁਣ ਤੱਕ ਬੱਚਿਆਂ ਨਾਲ ਹੋਏ ਯੌਣ ਸ਼ੋਸ਼ਣ ਦੇ ਬਾਰੇ ਵਿਚ ਹੈ। ਰਿਪੋਰਟ ਵਿਚ ਹੋਰ ਵੀ ਕਈ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨਾਲ ਹੋਏ ਅੱਤਿਆਚਾਰ ਦੇ ਕੁੱਲ ਮਾਮਲਿਆਂ ਵਿਚ 750 ਮਾਮਲਿਆਂ ਦੀ ਪਛਾਣ ਯੌਣ ਅਪਰਾਧਾਂ ਦੇ ਰੂਪ ਵਿਚ ਹੋਈ ਹੈ। ਸਾਲ 1997 ਤੋਂ ਸਾਲ 2017 ਵਿਚਕਾਰ 1,272 ਬੱਚਿਆਂ ਦੇ ਨਾਲ ਅਜਿਹਾ ਹੋਣ ਦਾ ਖੁਲਾਸਾ ਹੋਇਆ ਹੈ। ਰਿਪੋਰਟ ਵਿਚ ਦਿੱਤੇ ਅੰਕੜਿਆਂ ਮੁਤਾਬਕ ਇਹ ਅਪਰਾਧ ਪੂਰੇ ਕੈਨੇਡਾ ਵਿਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨਾਲ ਹੋਏ ਹਨ। ਜਿਨ੍ਹਾਂ ਵਿਚ 714 ਕਰਮਚਾਰੀਆਂ ਜਾਂ ਸਾਬਕਾ ਕਰਮਚਾਰੀਆਂ ਦੇ ਸ਼ਾਮਲ ਹੋਣ ਦੇ ਗੱਲ ਸਾਹਮਣੇ ਆਈ ਹੈ। ਅਪਰਾਧੀਆਂ ਵਿਚ 86 ਫੀਸਦੀ ਪ੍ਰਮਾਣਿਤ ਅਧਿਆਪਕ ਹਨ ਜਦਕਿ ਅਪਰਾਧ ਦੇ ਦੋਸ਼ ਵਿਚ ਸ਼ਾਮਲ ਸਕੂਲ ਦੇ ਹੋਰ ਕਰਮਚਾਰੀਆਂ ਵਿਚ ਵਿੱਦਿਅਕ ਸਹਾਇਕ, ਵਿਦਿਆਰਥੀ ਅਧਿਆਪਕ, ਦੁਪਹਿਰ ਦੇ ਭੋਜਨ ਸਮੇਂ ਮਾਨੀਟਰ, ਵਾਲੰਟੀਅਰ, ਸਕੱਤਰ, ਗਾਰਡੀਅਨ ਅਤੇ ਸਕੂਲ ਦੇ ਬੱਸ ਡਰਾਈਵਰ ਵੀ ਸ਼ਾਮਲ ਹਨ।
ਅਧਿਐਨ ਮੁਤਾਬਕ ਇਨ੍ਹਾਂ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲੇ 87 ਫੀਸਦੀ ਪੁਰਸ਼ ਹਨ, ਜਦਕਿ ਇਸ ਦਾ ਸ਼ਿਕਾਰ ਹੋਣ 75 ਫੀਸਦੀ ਲੜਕੀਆਂ ਹਨ। ਇਸ ਦੇ ਸ਼ਿਕਾਰ 55 ਫੀਸਦੀ ਬੱਚੇ ਸਕੂਲ ਪ੍ਰੋਪਰਟੀ (ਫੀਲਡ ਟ੍ਰਿਪ ਲੋਕੇਸ਼ਨ ਅਤੇ ਸਕੂਲ ਬੱਸਾਂ) ਵਿਚ ਹੋਏ ਹਨ। ਜਦਕਿ 29 ਫੀਸਦੀ ਅਪਰਾਧੀਆਂ ਦੀ ਕਾਰ ਜਾਂ ਘਰਾਂ ਵਿਚ ਯੌਣ ਸ਼ੌਸ਼ਣ ਦੇ ਸ਼ਿਕਾਰ ਹੋਏ ਹਨ। ਦੋ-ਤਿਹਾਈ ਤੋਂ ਜ਼ਿਆਦਾ ਪੀੜਤ ਹਾਈ ਸਕੂਲ ਦੇ ਵਿਦਿਆਰਥੀ ਹਨ। ਜਦਕਿ ਅਧਿਐਨ ਵਿਚ ਪਛਾਣੇ ਗਏ 73 ਫੀਸਦੀ ਅਪਰਾਧੀਆਂ ‘ਤੇ ਘੱਟ ਤੋਂ ਘੱਟ ਪਹਿਲਾਂ ਹੀ ਇਕ ਅਪਰਾਧ ਕਰਨ ਦਾ ਦੋਸ਼ ਜ਼ਰੂਰ ਲੱਗਾ ਹੋਇਆ ਹੈ।

Be the first to comment

Leave a Reply