ਬਿ੍ਰਟੇਨ : ਕੋਵਿਡ-19 ਨਾਲ ਮੁਕਾਬਲਾ ਕਰ ਰਹੇ ਭਾਰਤੀ ਮੂਲ ਦੇ ਡਾਕਟਰ ਦੀ ਮੌਤ

ਫ੍ਰੀਮਲੀ ਹੈਲਥ ਐਨ. ਐਸ. ਐਚ. ਐਸ. ਫਾਊਂਡੇਸ਼ਨ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਸਾਨੂੰ ਇਹ ਜਾਣਕਾਰੀ ਦਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਡਾ. ਰਾਜੇਸ਼ ਗੁਪਤਾ ਸਾਡੇ ਵਿਚਾਲੇ ਨਹੀਂ ਰਹੇ। ਐਨ. ਐਚ. ਐਸ. ਨੇ ਕਿਹਾ ਕਿ ਰਾਜੇਸ਼ ਵੈਕਸਹੈਮ ਪਾਰਕ ਹਸਪਤਾਲ ਵਿਚ ਕੰਮ ਕਰਦੇ ਸਨ। ਉਨ੍ਹਾਂ ਨੂੰ ਸੋਮਵਾਰ ਦੁਪਹਿਰ ਨੂੰ ਉਸ ਹੋਟਲ ਵਿਚ ਮਿ੍ਰਤਕ ਪਾਇਆ ਗਿਆ, ਜਿਥੇ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਲੱਗ ਰਹਿ ਰਹੇ ਸਨ ਅਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਉਹ ਸਾਡੇ ਨਾਲ ਕੰਮ ਕਰ ਰਹੇ ਸਨ। ਅਜੇ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗਾ ਹੈ। ਹਸਪਤਾਲ ਮੁਤਾਬਕ ਗੁਪਤਾ ਮਸ਼ਹੂਰ ਡਾਕਟਰ ਸਨ ਅਤੇ ਉਨ੍ਹਾਂ ਦੇ ਸਹਿ-ਕਰਮੀ ਵੀ ਉਨ੍ਹਾਂ ਦੀ ਤਰੀਫ ਕਰਦੇ ਸਨ। ਉਨ੍ਹਾਂ ਦੇ ਸਹਿ-ਕਰਮੀ ਇਹ ਵੀ ਆਖਦੇ ਸਨ ਕਿ ਗੁਪਤਾ ਇਕ ਚੰਗੇ ਕਵੀ, ਚਿੱਤਰਕਾਰ, ਫੋਟੋਗ੍ਰਾਫਰ ਅਤੇ ਖਾਣਾ ਪਕਾਉਣ ਵਿਚ ਨਿਪੁੰਨ ਸਨ। ਗੁਪਤਾ ਚੰਗੇ ਸੁਭਾਅ ਦੇ ਵਿਅਕਤੀ ਸਨ। ਉਨ੍ਹਾਂ ਨੇ ਕਈ ਕਿਤਾਬਾਂ ਲਿੱਖੀਆਂ ਸਨ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਬਿ੍ਰਟੇਨ ਜਾਣ ਤੋਂ ਪਹਿਲਾਂ ਗੁਪਤਾ ਨੇ ਜੰਮੂ ਵਿਚ ਪੜਾਈ ਕੀਤੀ ਸੀ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਹੈ।

Be the first to comment

Leave a Reply