ਬਿਡੇਨ ਜਿੱਤੇ ਤਾਂ ਹੋਵੇਗੀ ਚੀਨ ਦੀ ਜਿੱਤ : ਟਰੰਪ

ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਤਿੰਨ ਨਵੰਬਰ ਦੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਜਿੱਤੇ ਤਾਂ ਇਹ ਚੀਨ ਦੀ ਜਿੱਤ ਹੋਵੇਗੀ। ਬਿਡੇਨ ਨੇ ਇਕ ਡਿਪਲੋਮੈਟ ਦੇ ਰੂਪ ਵਿਚ ਪਿਛਲੇ ਪੰਜ ਦਹਾਕਿਆਂ ਵਿਚ ਅਮਰੀਕਾ ਦੇ ਅਰਥਚਾਰੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ।

ਓਹਾਇਓ ਦੀ ਇਕ ਰੈਲੀ ਵਿਚ ਟਰੰਪ ਨੇ ਕਿਹਾ ਕਿ ਬਿਡੇਨ ਨੇ ਪਿਛਲੇ 47 ਸਾਲਾਂ ਵਿਚ ਤੁਹਾਡੀਆਂ ਨੌਕਰੀਆਂ ਚੀਨ ਅਤੇ ਦੂਜੇ ਦੇਸ਼ਾਂ ਨੂੰ ਭੇਜੀਆਂ। ਤੁਹਾਨੂੰ ਇਹ ਪਤਾ ਹੈ। ਮੈਂ ਪਿਛਲੇ ਚਾਰ ਸਾਲਾਂ ਵਿਚ ਨੌਕਰੀਆਂ ਵਾਪਸ ਲੈ ਕੇ ਆਇਆ ਹਾਂ। ਉਨ੍ਹਾਂ ਰਾਸ਼ਟਰਪਤੀ ਚੋਣ ਨੂੰ ਬੇਹੱਦ ਮਹੱਤਵਪੂਰਣ ਦੱਸਦੇ ਹੋਏ ਕਿਹਾ ਕਿ ਤਿੰਨ ਨਵੰਬਰ ਨੂੰ ਅਮਰੀਕੀ ਵੋਟਰ ਇਹ ਫ਼ੈਸਲਾ ਕਰਨਗੇ ਕਿ ਦੇਸ਼ ਨੂੰ ਖ਼ੁਸ਼ਹਾਲੀ ਦੀਆਂ ਨਵੀਆਂ ਉੱਚਾਈਆਂ ‘ਤੇ ਲਿਜਾਉਣਾ ਹੈ ਜਾਂ ਫਿਰ ਬਿਡੇਨ-ਸਲੀਪੀ (ਨੀਂਦ ਵਿਚ ਰਹਿਣ ਵਾਲੇ) ਨੂੰ ਸਾਡੇ ਅਰਥਚਾਰੇ ਨੂੰ ਠੱਪ ਕਰ ਦੇਣ ਦੀ ਇਜਾਜ਼ਤ ਦੇਣਗੇ। ਕੀ ਤੁਸੀਂ ਬਿਡੇਨ ਨੂੰ ਟੈਕਸ ਵਿਚ ਚਾਰ ਖ਼ਰਬ ਡਾਲਰ ਦਾ ਵਾਧਾ ਕਰਨ, ਓਹਾਇਓ ਦੇ ਕੋਇਲਾ-ਤੇਲ-ਕੁਦਰਤੀ ਗੈਸ ਨੂੰ ਨਸ਼ਟ ਕਰਨ ਅਤੇ ਫੈਕਟਰੀਆਂ ਵਿਚ ਤੁਹਾਡੀਆਂ ਨੌਕਰੀਆਂ ਨੂੰ ਚੀਨ ਅਤੇ ਦੂਜੇ ਦੇਸ਼ਾਂ ਵਿਚ ਲੈ ਕੇ ਜਾਣ ਦੀ ਇਜਾਜ਼ਤ ਦਿਓਗੇ?

Be the first to comment

Leave a Reply