ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਖੜ੍ਹੇ ਹਾਂ:ਬਾਬਾ ਬਲਦੇਵ ਸਿੰਘ

ਅੰਮ੍ਰਿਤਸਰ – ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜੱਥੇਦਾਰ ਬਲਦੇਵ ਸਿੰਘ ਨੇ ਜੱਥੇ ਦੇ ਹੈਡਕਵਾਟਰ ਸਰਬੱਤ ਦਾ ਭਲਾ ਸ਼ਹੀਦ ਗੰਜ ਗੁਰਮਤਿ ਸੰਗੀਤ ਕਾਲਜ ਰੇਲਵੇ ਕਲੋਨੀ ਬੀ-ਬਲਾਕ, ਅੰਮ੍ਰਿਤਸਰ ਵਿਖੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਲੁਧਿਆਣੇ ਵਿਖੇ ਜੋ ਕਾਤਲਾਨਾਂ ਹਮਲਾ ਕੀਤਾ ਗਿਆ ਹੈ ਜੱਥਾ ਉਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਅਤੇ ਹਮਲੇ ਵਿੱਚ ਮਾਰੇ ਗਏ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਾ ਹੈ।ਜੱਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਸ੍ਨਿਖ ਕੌਮ ਨੂੰ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ । ਪੁਲੀਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਭਲੀਭਾਂਤ ਜਾਣੂ ਹੈ ਕਿ ਇਸ ਹਮਲੇ ਪਿੱਛੇ ਕਿਹੜੀਆਂ ਸਿੱਖ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਹਨ।ਸਿੱਖ ਕੌਮ ਚਾਹੁੰਦੀ ਹੈ ਕਿ ਲੁਧਿਆਣਾ ਪੁਲੀਸ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਜੱਗ ਜਾਹਰ ਕਰੇ ਜੱਥੇਦਾਰ ਨੇ ਕਿਹਾ ਹੈ ਕਿ ਇਹ ਢੰਡਰੀਆ ਵਾਲਿਆਂ ਤੇ ਹਮਲਾ ਨਹੀ ਪੂਰੇ ਸਿੱਖ ਪੰਥ ਤੇ ਹਮਲਾ ਹੈ। ਇਹ ਇੱਕ ਸ਼ੁਰੂਆਤ ਹੈ।ਇਸ ਔਖੀ ਘੜੀ ਵਿੱਚ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਤੇ ਸੰਸਾਰ ਪੱਧਰ ਦੇ ਜੱਥੇ ਨਾਲ ਸੰਬੰਧਿਤ ਇਕਾਈਆਂ ਸੰਤ ਬਾਬਾ ਰਣਜੀਤ ਸਿੰਘ ਜੀ ਦੀ ਪਿੱਠ ਤੇ ਹਨ ਅਤੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਿੱਖੀ ਦੇ ਪ੍ਰਚਾਰ ਲਈ ਅੱਗੇ ਨਾਲੋਂ ਵੀ ਤੇਜ਼ੀ ਨਾਲ ਬੇਬਾਕ, ਬੇਖੌਫ ਅਤੇ ਨਿਧੜਕ ਹੋ ਕੇ ਪ੍ਰਚਾਰ ਕਰਨ , ਜੱਥਾ ਉਹਨਾਂ ਨਾਲ ਇੱਕ ਚਟਾਨ ਦੀ ਤਰ੍ਹਾਂ ਖੜਾ ਹੈ।

Be the first to comment

Leave a Reply