ਬਰੈਂਪਟਨ ਨਾਗਰਿਕ ਨੇ ਬਣਾਈ ‘ਕੈਨੇਡਾ ਡੇਅ’ ਨੂੰ ਸਮਰਪਿਤ ਵਿਲੱਖਣ ਡਾਕ ਟਿਕਟ

ਇਸ ਮੌਕੇ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਅਤੇ  ਰੂਬੀ ਸਹੋਤਾ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਾਡੇ ਨਾਲ ਗੱਲਬਾਤ ਕਰਦੇ ਇਸ ਯਾਦਗਾਰੀ ਟਿਕਟ ਦੇ ਰਚੇਤਾ ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਪ੍ਰਾਜੈਕਟ ‘ਤੇ ਉਨ੍ਹਾਂ ਨੇ ਤਕਰੀਬਨ 3 ਮਹੀਨੇ ਖੋਜ ਕੀਤੀ। ਇਸ ਡਿਜ਼ਾਇਨ ਵਿਚ ਕੈਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਕੈਨੇਡੀਅਨ ਖੁਸ਼ੀ ਵਿਚ ਨੱਚ ਰਹੇ ਹਨ।
ਕੈਨੇਡਾ ਦਾ ਮਾਣਮੱਤਾ ਰਾਸ਼ਟਰੀ ਝੰਡਾ ਲਹਿਰਾ ਰਹੇ ਸ਼੍ਰੀ ਸੇਖਾ ਦੀ ਤਸਵੀਰ ਉੱਪਰ ਟੀ ਸ਼ਰਟ ਅਤੇ ਹੇਠ ‘ਗੋ ਕੈਨੇਡਾ’ ਲਿਖਿਆ ਹੋਇਆ ਹੈ ਜਿਹੜਾ ਦੇਸ਼ ਨੂੰ ਦੁਨੀਆ ਵਿਚ ਤਰੱਕੀ ਵੱਲ ਹੋਰ ਵਧਣ ਲਈ ਪ੍ਰੇਰ ਰਿਹਾ ਹੈ। ਸੇਖਾ ਨੇ ਕਿਹਾ ਕਿ ਉਨ੍ਹਾਂ ਵਲੋਂ ਡਿਜ਼ਾਇਨ ਕੀਤੀ ਟਿਕਟ ਨਾਲ ਉਹ ਪਹਿਲੀ ਚਿੱਠੀ ਆਪਣੇ ਜੱਦੀ ਪਿੰਡ ਸੇਖਾਂ ਕਲਾਂ (ਪੰਜਾਬ) ਦੇ ਵਸਨੀਕਾਂ ਨੂੰ ਪਾਉਣਗੇ।

Be the first to comment

Leave a Reply