ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵਲੋਂ ਪੰਜਾਬ ਵਿੱਚ ਸਮਾਜਿਕ, ਅਕਾਦਮਿਕ, ਸਹਿਤਕ ਸਮਾਗਮਾਂ ਵਿੱਚ ਸ਼ਮੂਲੀਅਤ

ਪਟਿਆਲਾ (ਜਗਜੀਤ ਸਿੰਘ ਪੰਜੋਲੀ) 9 ਜਨਵਰੀ 2018: ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਜੀ ਵਲੋਂ ਸਮਾਜਿਕ, ਅਕਾਦਮਿਕ, ਸਹਿਤਕ ਸਮਾਗਮ ਅਤੇ ਰੂਬਰੂ ਆਦਿ ਪ੍ਰਕਾਰ ਦੇ ਸਮਾਗਮਾਂ ਵਿਚ ਹਿੱਸਾ ਲਿਆ ਗਿਆ।ਸਭ ਤੋਂ ਪਹਿਲਾ ਪ੍ਰਸਿੱਧ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ.ਐਸ.ਪੀ ਸਿੰਘ ਓਬਰਾਏ ਜੀ ਨਾਲ ਉਹਨਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ ਗਈ ਜਿਸ ਵਿਚ ਸਮਾਜਿਕ ਮੁੱਦਿਆਂ ਨੂੰ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਸੰਬੰਧੀ ਵਿਚਾਰ-ਵਟਾਂਦਰਾਂ ਅਤੇ ਗਿਆ।
ਦੂਜਾ ਸਮਾਗਮ ਖਾਲਸਾ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ “ਪੰਜਾਬੀ ਸਭਿਆਚਾਰ ਦਾ ਅੰਤਰਰਾਸ਼ਟਰੀ ਮੁਹਾਂਦਰਾਂ” ਵਿਸ਼ੇ ਤੇ ਕਰਵਾਇਆ ਗਿਆ ਜਿਸ ਵਿਚ ਸੁੱਖੀ ਬਾਠ ਜੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਪਰਵਾਸ ਵਿਚਲੀਆਂ ਚਣੌਤੀਆਂ ਬਾਰੇ ਜਾਣੂੰ ਕਰਵਾਇਆ ਉੱਥੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਭਵਨ ਦੇ ਸਾਰਥਿਕ ਉੱਦਮਾਂ ਦਾ ਜ਼ਿਕਰ ਕੀਤਾ।
ਤੀਜੇ ਸਮਾਗਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਬੀ.ਐੱਸ.ਘੁੰਮਣ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਭਵਨ,ਕੈਨੇਡਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਆਪਸੀ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਵਿੱਖ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ।ਇਸ ਮੌਕੇ ਅਦਾਰਾ ਚੜਦੀਕਲਾ ਟਾਈਮ ਟੀ.ਵੀ ਦੇ ਮੁਖੀ ਜਗਜੀਤ ਸਿੰਘ ਦਰਦੀ, ਹਰਪ੍ਰੀਤ ਸਿੰਘ ਦਰਦੀ, ਸਤਵੀਰ ਸਿੰਘ ਦਰਦੀ ਅਤੇ ਡਾਕਟਰ ਪ੍ਰਭਲੀਨ ਸਿੰਘ ਸ਼ਾਮਿਲ ਸਨ।
ਦਿਨ ਦਾ ਚੌਥਾ ਸਮਾਗਮ ਇਕ ਸਾਹਿਤਕ ਮਿਲਣੀ ਦੇ ਰੂਪ ਵਿਚ ਮੈਡਮ ਰਾਜਵਿੰਦਰ ਕੌਰ ਜਟਾਣਾ ਅਤੇ ਜਗਪਾਲ ਸਿੰਘ ਜਟਾਣਾ ਜੀ ਦੇ ਘਰ ਹੋਇਆ ਜਿਸ ਵਿਚ ਸ਼ਾਹੀ ਸ਼ਹਿਰ ਪਟਿਆਲਾ ਦੇ ਉੱਘੇ ਸਾਹਿਤਕਾਰਾਂ ਨੇ ਭਾਗ ਲਿਆ ਜਿਸ ਵਿਚ ਸੁੱਖੀ ਬਾਠ ਜੀ ਪੰਜਾਬ ਭਵਨ ਦੇ ਹਵਾਲੇ ਨਾਲ ਚੰਗੇ ਸਹਿਤ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਭਵਨ ਦੀ ਭੂਮਿਕਾ ਦਾ ਜ਼ਿਕਰ ਕੀਤਾ। ਇਸ ਮੌਕੇ ਡਾਕਟਰ ਕੁਲਦੀਪ ਦੀਪ,ਅਮਰਜੀਤ ਕੌਂਕੇ,ਚਹਿਲ ਜਗਪਾਲ,ਨਵਦੀਪ ਮੁੰਡੀ ਅਤੇ ਜੁਗਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ ਹਾਜ਼ਰ ਸਨ

Be the first to comment

Leave a Reply