ਪੰਜਾਬ ਭਵਨ ਕੈਨੇਡਾ ‘ਚ ਬੱਚਿਆਂ ਲਈ ਸ਼ੁਰੂ ਹੋਈਆਂ ਪੰਜਾਬੀ ਕਲਾਸਾਂ

ਸਰੀ-ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਇੱਕ ਨਿਵੇਕਲਾ ਯਤਨ ਕਰਦਿਆਂ ਪੰਜਾਬ ਭਵਨ ‘ਚ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਦਾ ਕਹਿਣਾ ਹੈ ਕਿ ਵਿਦੇਸ਼ਾਂ ‘ਚ ਬੱਚਿਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜੀ ਰੱਖਣਾ ਸਾਡੇ ਲਈ ਬੜੀ ਵੱਡੀ ਪ੍ਰਾਪਤੀ ਹੋਵੇਗੀ। ਉਨ੍ਹਾਂ ਕਿਹਾ ਕਿ 5 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਇਹ ਕਲਾਸਾਂ ਬਿਲਕੁਲ ਮੁਫਤ ਹਨ।

Be the first to comment

Leave a Reply