ਪੰਜਾਬੀ ਨੌਜਵਾਨ ਦਾ ਐਬਟਸਫੋਟਡ ‘ਚ ਗੋਲੀਆਂ ਮਾਰ ਕੇ ਕਤਲ

ਐਬਟਸਫੋਰਡ (ਸ਼ੇਤਰਾ)— ਇਥੇ ਕਾਉਂਕੇ ਰੋਡ ਸਥਿਤ ਅਗਵਾੜ੍ਹ ਲੋਪੋਂ ਨਾਲ ਸਬੰਧਤ ਧਾਲੀਵਾਲ ਪਰਿਵਾਰ ਦੇ 19 ਸਾਲਾ ਲੜਕੇ ਗਗਨਦੀਪ ਧਾਲੀਵਾਲ ਪੁੱਤਰ ਗੁਰਚਰਨ ਸਿੰਘ ਧਾਲੀਵਾਲ ਦੀ ਐਬਟਸਫੋਰਡ (ਕੈਨੇਡਾ) ਵਿਖੇ ਫਾਇਰਿੰਗ ‘ਚ ਮੌਤ ਹੋਣ ਦੀ ਖ਼ਬਰ ਹੈ। ਜਗਰਾਓਂ ‘ਚ ਇਹ ਖ਼ਬਰ ਪਹੁੰਚਣ ‘ਤੇ ਅਗਵਾੜ੍ਹ ਲੋਪੋਂ ‘ਚ ਸੋਗ ਦੀ ਲਹਿਰ ਦੌੜ ਗਈ।ਜਾਣਕਾਰੀ ਅਨੁਸਾਰ ਗਗਨ ਆਪਣੇ 15 ਸਾਲਾ ਭੂਆ ਦੇ ਲੜਕੇ ਨਾਲ ਆਪਣੇ ਘਰ ਅੱਗੇ ਗੈਰਾਜ ‘ਚ ਮੌਜੂਦ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ । ਦੋ ਗੋਲੀਆਂ ਗਗਨ ਦੇ ਦਿਲ ‘ਤੇ ਲੱਗਣ ਦੀ ਸੂਚਨਾ ਹੈ, ਜਿਸ ਕਰਕੇ ਉਸ ਦੀ ਮੌਤ ਹੋ ਗਈ ।ਉਸ ਦੇ ਭੂਆ ਦੇ ਪੁੱਤਰ ਨੂੰ ਜ਼ਖਮੀ ਹਾਲਤ ‘ਚ ਫੌਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ । ਗਗਨ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ 1998 ‘ਚ ਵਿਆਹ ਕਰਵਾ ਕੇ ਕੈਨੇਡਾ ਗਏ ਸਨ ਤੇ ਗਗਨ ਦਾ ਜਨਮ ਕੈਨੇਡਾ ‘ਚ ਹੀ ਹੋਇਆ ਸੀ। ਜਗਰਾਓਂ ‘ਚ ਇਹ ਖ਼ਬਰ ਪਹੁੰਚਣ ‘ਤੇ ਅਗਵਾੜ੍ਹ ਲੋਪੋਂ ‘ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਕੈਨੇਡਾ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਕੁਝ ਵਿਅਕਤੀ ਹਿਰਾਸਤ ‘ਚ ਲਏ ਹਨ ਪਰ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।

Be the first to comment

Leave a Reply