
ਸਿਰਸਾ- (ਗੁਰਮੀਤ ਸਿੰਘ ਖਾਲਸਾ) ਖਿਡਾਰੀਆਂ ਤੇ ਗਾਇਕਾ ਦਾ ਨਸ਼ਿਆ ਦੇ ਸਬੰਧ ਵਿੱਚ ਫੜੇ ਜਾਣਾ ਉਭਰਦੀ ਜਵਾਨੀ ਲਈ ਬਹੁਤ ਖਤਰਨਾਕ ਵਰਤਾਰਾ ਹੈ। ਇਸੇ ਤਰਾਂ ਪੰਜਾਬੀ ਗਾਇਕੀ ਦੇ ਮਸ਼ਹੂਰ ਸਿੰਗਰ ਹਰਮਨ ਸਿੰਘ ਸਿੱਧੂ ਆਪਣੇ ਚਾਰ ਸਾਥੀਆਂ ਦੇ ਨਾਲ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਰੰਗੇ ਹੱਥੀ ਸਿਰਸਾ ਪੁਲਿਸ ਨੇ ਗ੍ਰਿਫਤਾਰ ਕਰ ਲਏ। ਹਰਮਨ ਕੋਲੋਂ 52.10 ਗਰਾਮ ਹੇਰੋਇਨ ਬਰਾਮਦ ਕੀਤੀ ਗਈ ਹੈ। ਹਰਮਨ ਸਿੰਘ ਸਿੱਧੂ ਨੂੰ ਉਸਦੇ ਚਾਰ ਸਾਥੀਆਂ ਦੇ ਨਾਲ ਸਿਰਸਾ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਸੀ ਆਈ ਏ ਸਟਾਫ ਸਿਰਸਾ ਪੁਲਿਸ ਨੇ ਪੁਲਿਸ ਕਪਤਾਨ ਹਾਮਿਦ ਅਖਤਰ ਦੀ ਅਗਵਾਈ ਹੇਠ ਜਿਲ•ੇ ਭਰ ਵਿੱਚ ਆਪਰੇਸ਼ਨ ਚਲਾਇਆ ਹੋਇਆ ਹੈ ।
Leave a Reply
You must be logged in to post a comment.