ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਸ ਪੰਜਾਬਣ ਨੂੰ ਟਰੂਡੋ ਸਰਕਾਰ ‘ਚ ਮਿਲਿਆ ਅਹਿਮ ਅਹੁਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇ ਅੱਜ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਟੀਮ ਵਿੱਚ ਬਰੈਂਪਟਨ ਪੱਛਮੀ ਤੋਂ ਦੂਜੀ ਵਾਰ ਐਮ.ਪੀ. ਬਣਨ ਵਾਲੀ ਕਮਲ ਖੇੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੁਡੋ ਵੱਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕਮਲ ਖੇੜਾ ਦਾ ਪਿਛੋਕੜ ਖਰੜ ਦੇ ਨਜ਼ਦੀਕ ਪਿੰਡ ਭਾਗੋਮਾਜਰਾ ਨਾਲ ਸਬੰਧਿਤ ਹੈ। ਕਮਲ ਖੇੜਾ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਲਗਭਗ 13 ਹਜ਼ਾਰ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਸ ਨੇ 2015 ਵਿੱਚ ਪਹਿਲੀ ਵਾਰੀ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਕਮਲ ਖੇੜਾ ਓਟਾਵਾ ਵਿੱਚ ਸਾਰਿਆਂ ਤੋਂ ਘੱਟ 26 ਸਾਲ ਦੀ ਉਮਰ ਦੀ ਐਮਪੀ ਬਣੀ ਸੀ।

ਕਮਲ ਖੇੜਾ ਛੋਟੀ ਉਮਰੇ ਹੀ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਨੇ ਯੌਰਕ ਯੂਨੀਵਰਸਿਟੀ ਪੜ੍ਹਾਈ ਕੀਤੀ, ਜਿਥੇ ਉਸਨੇ ਮਨੋਵਿਗਿਆਨ ਅਤੇ ਨਰਸਿੰਗ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਕੈਨੇਡਾ ‘ਚ ਇੱਕ ਰਜਿਸਟਰਡ ਨਰਸ ਬਣ ਗਈ ਸੀ।

Be the first to comment

Leave a Reply