ਪੰਜਾਬਣ ਵਿਦਿਆਰਥਣ ਨੇ ਮੈਡੀਕਲ ‘ਚੋਂ ਲਏ ਸੌ ਫ਼ੀਸਦੀ ਅੰਕ

ਰੋਮ (ਇਟਲੀ):-ਇਟਲੀ ਵਿੱਚ ਪੰਜਾਬੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ 12ਵੀਂ ਜਮਾਤ ਵਿੱਚੋਂ ਸੌ ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਦੇ ਨਾਲ-ਨਾਲ ਦੇਸ਼ ਦਾ ਨਾਂ ਚਮਕਾਇਆ ਹੈ। ਜ਼ਿਲ੍ਹਾ ਵਿਚੈਂਸਾ ਦੇ ਸ਼ਹਿਰ ਆਰਜੀਨਿਆਨੋ ਦੇ ਸਕੂਲ ਵਿੱਚ ਬੀਤੇ ਦਿਨ ਬਾਰ੍ਹਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ।
ਮੈਡੀਕਲ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਦੇ ਪਿਤਾ ਪਰਮਜੀਤ ਸਿੰਘ ਖੱਟੜਾ ਅਤੇ ਮਾਤਾ ਰਛਪਾਲ ਕੌਰ, ਜੋ ਇਟਲੀ ਦੇ ਸ਼ਹਿਰ ਕਿਆਂਪੋ ਵਿੱਚ ਪੱਕੇ ਤੌਰ ‘ਤੇ ਰਹਿੰਦੇ ਹਨ, ਮੂਲ ਰੂਪ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੀਖੀ ਖੱਟੜਾ ਪਿੰਡ ਨਾਲ ਸਬੰਧਿਤ ਹਨ। ਅਨਮੋਲਪ੍ਰੀਤ ਕੌਰ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸਦੀ ਪੜ੍ਹਾਈ ਵਿੱਚ ਵਿਸ਼ੇਸ਼ ਦਿਲਚਸਪੀ ਹੈ ਅਤੇ ਉਹ ਹਮੇਸ਼ਾ ਲਗਨ ਤੇ ਮਿਹਨਤ ਨਾਲ ਇਮਤਿਹਾਨਾਂ ਦੀ ਤਿਆਰੀ ਕਰਦੀ ਹੈ। ਉਸ ਨੇ ਦੱਸਿਆ ਕਿ ਉਹ ਅਗਲੇਰੀ ਵਿੱਦਿਆ ਲਈ ਐੱਮ.ਬੀ.ਬੀ.ਐੱਸ. ਟੈਸਟ ਦੀ ਤਿਆਰੀ ਕਰੇਗੀ ਅਤੇ ਮੈਡੀਕਲ ਦੇ ਖੇਤਰ ਵਿੱਚ ਅੱਗੇ ਵਧਣ ਦੀ ਇਛੁੱਕ ਹੈ। ਸਕੂਲ ਦੇ ਪ੍ਰਿੰਸੀਪਲ ਕਾਰਲੋ ਅਲਬੈਰਤੋ ਅਤੇ ਅਧਿਆਪਕਾ ਮਰੀਆ ਰੀਟਾ ਨੇ ਵੀ ਅਨਮੋਲਪ੍ਰੀਤ ਦੀ ਤਾਰੀਫ ਕੀਤੀ ਹੈ।

Be the first to comment

Leave a Reply