ਪੋਰਟਲੈਂਡ ਵਿਚ ਗਦਰ ਮੈਮੋਰੀਅਲ ਤੇ ਸਿੱਖ ਸੇਵਾ ਫਾਊਾਡੇਸ਼ਨ ਵਲੋਂ ਗਦਰ ਪਾਰਟੀ ਸਬੰਧੀ ਸਮਾਗਮ

ਸਿਆਟਲ, (ਗੁਰਚਰਨ ਸਿੰਘ)-ਸਿਆਟਲ ਤੋਂ 200 ਮੀਲ ਦੂਰ ਪੋਰਟਲੈਂਡ ਵਿਖੇ ਗਦਰ ਮੈਮੋਰੀਅਲ ਤੇ ਸਿੱਖ ਫਾਊਾਡੇਸ਼ਨ ਵਲੋਂ ਸਾਂਝੇ ਤੌਰ ‘ਤੇ ਗਦਰ ਪਾਰਟੀ ਵਲੋਂ ਆਪਣੇ ਹੱਕਾਂ ਤੇ ਆਜ਼ਾਦੀ ਦੀ ਲੜਾਈ ਲਈ 100 ਸਾਲ ਪਹਿਲਾਂ ਸੰਘਰਸ਼ ਕਰ ਕੇ ਆਜ਼ਾਦੀ ਅਤੇ ਆਪਣੇ ਹੱਕ ਪ੍ਰਾਪਤ ਕੀਤੇ ਜਿਸ ਸਬੰਧੀ ਉਸ ਸਮੇਂ ‘ਤੇ ਬਣੀ ਫ਼ਿਲਮ ਬਿਕੀ ਸਿੰਘ ਲਾਂਸ ਐਜਲਸ ਵਲੋਂ ਵਿਖਾਈ ਗਈ ਅਤੇ ਚਰਚਾ ਕੀਤੀ ਗਈ। ਇਸ ਸਮਾਗਮ ਵਿਚ ਅਟਾਰਨੀ ਜਨਰਲ ਅਤੇ ਮੌਕੇ ਦੇ ਰਾਜਨੀਤੀਵਾਨਾਂ ਨੇ ਭਾਗ ਲੈ ਕੇ ਗਦਰੀ ਬਾਬਿਆਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ। ਸਿੱਖ ਸੇਵਾ ਫਾਊਾਡੇਸ਼ਨ ਤੇ ਗਦਰ ਮੈਮੋਰੀਅਲ ਦੇ ਚੇਅਰਮੈਨ ਬਹਾਦਰ ਸਿੰਘ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਆਸਟੋਰੀਆ ਵਿਚ ਗਦਰ ਪਾਰਟੀ ਹੋਂਦ ਵਿਚ ਆਈ ਤੇ ਸੰਘਰਸ਼ ਆਪਣੇ ਹੱਕ ਤੇ ਆਜ਼ਾਦੀ ਲਈ ਆਰੰਭਿਆ ਜਿਨ੍ਹਾਂ ਦੀ ਯਾਦ ਤਾਜ਼ਾ ਰੱਖਣ ਲਈ 14 ਜੁਲਾਈ ਨੂੰ ਵੱਡੇ ਪੱਧਰ ‘ਤੇ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਪੋਰਟਲੈਂਡ ਦੇ ਸਮਿਥ ਹਾਲ ਵਿਚ ਦੂਰ-ਦੂਰਾਡੇ ਤੋਂ ਪੰਜਾਬੀ ਭਾਈਚਾਰੇ ਤੇ ਘੱਟ ਗਿਣਤੀ ਦੇ ਲੋਕਾਂ ਦੇ ਸ਼ਾਮਿਲ ਹੋਣ ਤੋਂ ਇਲਾਵਾ ਨਿਊਜਰਸੀ ਤੋਂ ਕੈਪਟਨ ਕਮਲਜੀਤ ਸਿੰਘ ਕਲਸੀ, ਸਿਆਟਲ ਤੋਂ ਗੁਰਮੀਤ ਸਿੰਘ ਗਿੱਲ ਯੂ.ਐਸ. ਫੌਜ ਦੇ ਨੁਮਾਇੰਦੇ, ਸਤਹਨੂੰਮਾਨ ਸਿੰਘ ਖ਼ਾਲਸਾ, ਸੁਖਪਾਲ ਸਿੰਘ ਧਨੋਆ, ਹਿਸਟੋਰੀਅਨ ਚੌਹਾਨ ਆਰਦਨ ਨੇ ਸ਼ਿਰਕਤ ਕਰ ਕੇ ਸਮਾਰੋਹ ਦੀ ਸ਼ੋਭਾ ਵਧਾਈ। ਸਤਪਾਲ ਕੌਰ ਜਜੀਨ ਸੈਲਮ ਤੋਂ ਅਤੇ ਕੁਲਜੀਤ ਸਿੰਘ ਵਲੋਂ ਮਹਾਰਾਜਾ ਭੰਗੜਾ ਵੈਨਕੂਵਰ ਦੀਆਂ ਟੀਮਾਂ ਨੇ ਭੰਗੜਾ ਪਾ ਕੇ ਸਭ ਦਾ ਮਨ ਮੋਹ ਲਿਆ। ਅਖੀਰ ਵਿਚ ਬਹਾਦਰ ਸਿੰਘ ਨੇ ਪਹੁੰਚੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਗਦਰੀ ਬਾਬਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

Be the first to comment

Leave a Reply