ਪੀਐਨਬੀ ਘਪਲਾ : ਸੀਬੀਆਈ ਨੇ ਨੀਰਵ ਮੋਦੀ-ਮੇਹੁਲ ਚੌਕਸੀ ਵਿਰੁਧ ਦਾਇਰ ਕੀਤੀ ਚਾਰਜਸ਼ੀਟ

ਸੀਬੀਆਈ ਨੇ ਪੀਐਨਬੀ ਵਿਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਲੋਂ ਦੋ ਅਰਬ ਡਾਲਰ ਦੇ ਘਪਲਾ ਮਾਮਲੇ ਵਿਚ ਪਹਿਲੀ …
ਨਵੀਂ ਦਿੱਲੀ : ਸੀਬੀਆਈ ਨੇ ਪੀਐਨਬੀ ਵਿਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਲੋਂ ਦੋ ਅਰਬ ਡਾਲਰ ਦੇ ਘਪਲਾ ਮਾਮਲੇ ਵਿਚ ਪਹਿਲੀ ਚਾਰਜਸ਼ੀਟ ਦਾਇਰ ਕਰ ਦਿਤੀ ਹੈ।

cbi files first charge sheet in pnb scam by nirav modi and mehul choksi

ਸੀਬੀਆਈ ਨੇ ਨੀਰਵ ਮੋਦੀ ਦੇ ਮਾਮਲੇ ਵਿਚ ਚਾਰਜਸ਼ੀਟ ਵਿਚ ਇਲਾਹਾਬਾਦ ਬੈਂਕ ਦੀ ਐਮਡੀ-ਸੀਈਓ ਊਸ਼ਾ ਅਨੰਤ ਸੁਬਰਮਨੀਅਮ ਅਤੇ ਪੀਐਨਬੀ ਦੇ ਦੋ ਕਾਰਜਕਾਰੀ ਨਿਦੇਸ਼ਕਾਂ ਦੀਆਂ ਕਥਿਤ ਭੂਮਿਕਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

cbi files first charge sheet in pnb scam by nirav modi and mehul choksi

ਇਹ ਚਾਰਜਸ਼ੀਟ ਸਬੰਧਤ ਮੁੰਬਈ ਦੀ ਸੀਬੀਆਈ ਅਦਾਲਤ ਵਿਚ ਦਾਖ਼ਲ ਕੀਤੀ ਗਈ ਹੈ। ਸੀਬੀਆਈ ਨੇ 1 ਜਨਵਰੀ ਨੂੰ ਹੀਰਾ ਵਪਾਰੀ ਨੂੰ ਫ਼ਰਜ਼ੀਵਾੜੇ ਕਰ ਕੇ ਜਾਰੀ ਕੀਤੇ ਗਏ 6400 ਕਰੋੜ ਲੈਟਰਜ਼ ਆਫ਼ ਅੰਡਰਟੇਕਿੰਗਜ਼ (ਐਲਓਯੂ) ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਸੀ।

cbi files first charge sheet in pnb scam by nirav modi and mehul choksi

ਇਸ ਐਫਆਈਆਰ ਤੋਂ ਬਾਅਦ ਏਜੰਸੀ ਨੇ ਇਕ ਹੋਰ ਕੇਸ ਨੀਰਵ ਮੋਦੀ ਦੇ ਰਿਸ਼ਤੇਦਾਰ ਮੇਹੁਲ ਚੌਕਸੀ ਨੂੰ ਜਾਰੀ ਕੀਤੇ ਗਏ ਐਲਓਯੂ ਅਤੇ ਫਾਰੇਨ ਲੈਟਰਜ਼ ਆਫ਼ ਕ੍ਰੈਡਿਟ ਨੂੰ ਲੈ ਕੇ ਦਰਜ ਕੀਤਾ। ਮਾਰਚ ਵਿਚ ਜਾਂਚ ਏਜੰਸੀ ਨੇ ਨੀਰਵ ਮੋਦੀ ਅਤੇ ਉਸ ਦੀਆਂ ਦੋ ਕੰਪਨੀਆਂ ਵਿਰੁਧ ਵਿੱਤੀ ਸੰਸਥਾ ਤੋਂ 322 ਕਰੋੜ ਰੁਪਏ ਦਾ ਫ਼ਰਜ਼ੀਵਾੜਾ ਕਰਨ ਨੂੰ ਲੈ ਕੇ ਤੀਜਾ ਕੇਸ ਦਰਜ ਕੀਤਾ।

Be the first to comment

Leave a Reply