ਪਾਕਿਸਤਾਨ ਖਿਲਾਫ ਭਾਰਤ ਦੀ ਸ਼ਾਨਦਾਰ ਜਿੱਤ ਤੇ ਇਨ੍ਹਾਂ ਖਿਡਾਰੀਆਂ ਨੇ ਦਿੱਤਾ ਬਿਆਨ

ਨਵੀਂ ਦਿੱਲੀ— ਭਾਰਤ ਨੇ ਐਤਵਾਰ ਨੂੰ ਦੁਬਈ ‘ਚ ਖੇਡੇ ਗਏ ਏਸ਼ੀਆ ਕੱਪ ਸੁਪਰ 4 ਦੇ ਮੁਕਾਬਲੇ ‘ਚ ਪਾਕਿਸਤਾਨ ਦੇ ਖਿਤਾਬ ਸ਼ਾਨਦਾਰ ਜਿੱਤ ਦਰਜ ਕੀਤੀ।  ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 9 ਵਿਕਟ ਤੋਂ ਹਰਾਇਆ। ਇਸ ਤਰ੍ਹਾਂ ਦੇ ਵਿਕਟ ਦੇ ਹਿਸਾਬ ਨਾਲ ਇਹ ਭਾਰਤ ਦੀ ਪਾਕਿਸਤਾਨ ‘ਤੇ ਵਨਡੇ ਕ੍ਰਿਕਟ ‘ਚ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੀ ਇਸ ਜਿੱਤ ‘ਚ ਰੋਹਿਤ ਸ਼ਰਮਾ (111*) ਅਤੇ ਸ਼ਿਖਰ ਧਵਨ (114) ਦਾ ਅਹਿਮ ਸ਼ਿਖਰ ਧਵਨ (114) ਦਾ ਅਹਿਮ ਯੋਗਦਾਨ ਰਿਹਾ। ਅਜਿਹਾ ‘ਚ ਕਈ ਦਿੱਗਜ ਕ੍ਰਿਕਟਰ ਵੀ ਇਨ੍ਹਾਂ ਦੋਵਾਂ ਦੇ ਪ੍ਰਦਰਸ਼ਨ ਦੀ ਤਾਰੀਫ ਕਰਦੇ ਨਜ਼ਰ ਆਏ।

ਸਾਬਕਾ ਭਾਰਤੀ ਕ੍ਰਿਕਟ ਸਚਿਨ ਤੇਂਦੁਲਕਰ ਨੇ ਰੋਹਿਤ ਅਤੇ ਸ਼ਿਖਰ ਦੋਵਾਂ ਨੂੰ ਉਨ੍ਹਾਂ ਦੀ ਸੈਂਕੜਾਂ ਪਾਰੀਆਂ ਲਈ ਵਧਾਈ ਦਿੱਤੀ। ਇਸ ਤੋਂ ਇਲਾਵਾ ਸਚਿਨ ਨੇ ਕਿਹਾ ਕਿ ਤੁਸੀਂ ਦੋਵੇਂ (ਰੋਹਿਤ ਅਤੇ ਸ਼ਿਖਰ) ਨੂੰ ਪੂਰੀ ਲੈਅ ‘ਚ ਖੇਡਦੇ ਦੇਖਣਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ।

ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਰੋਹਿਤ ਅਤੇ ਸ਼ਿਖਰ ਦੀਆਂ ਪਾਰੀਆਂ ਨੂੰ ਸ਼ਾਨਦਾਰ ਦੱਸਿਆ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕਿਹਾ ਪਾਕਿਸਤਾਨ ਖਿਲਾਫ ਇਸ ਜਿੱਤ ਨੂੰ ਰੋਹਿਤ ਅਤੇ ਸ਼ਿਖਰ ਦੀ ਸੈਂਕੜਾ ਪਾਰੀਆਂ ਨੇ ਕਾਫੀ ਆਸਾਨ ਬਣਾ ਦਿੱਤਾ।

ਦੱਸ ਦਈਏ ਕਿ ਓਪਨਿੰਗ ‘ਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ 82 ਵੀਂ ਪਾਰੀ ‘ਚ 13ਵੀਂ ਬਾਰ ਸੈਂਕੜਾ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਦੀ 12 ਸੈਂਕੜਿਆਂ ਦੀ ਸਾਂਝੇਦਾਰੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਸਹਿਵਾਗ ਨੇ 93 ਪਾਰੀਆਂ ‘ਚ ਓਪਨਿੰਗ ਕੀਤੀ ਸੀ।

Be the first to comment

Leave a Reply