
ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ ਗਾਣਿਆਂ ਲਈ ਬੇਹੱਦ ਫੇਮਸ ਹੈ। ਹੁਣ ਤਕ ਕਰੀਅਰ ‘ਚ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਜਲਦ ਹੀ ਹੁਣ ਨੇਹਾ ਕੱਕੜ ਦਾ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਨੇਹਾ ਨੇ ਹਾਲ ਹੀ ‘ਚ ਪੂਰੀ ਕੀਤੀ ਹੈ। ਇਸ ਗੀਤ ‘ਚ ਉਨ੍ਹਾਂ ਨਾਲ ਪੰਜਾਬੀ ਗਾਇਕ ਪਰਮੀਸ਼ ਵਰਮਾ ਵੀ ਹਨ। ਉੱਥੇ ਹੀ ਨੇਹਾ, ਪਰਮੀਸ਼ ਵਰਮਾ ਨਾਲ ਆਪਣੀ ਇੱਕ ਤਸਵੀਰ ਨੂੰ ਲੈ ਕੇ ਚਰਚਾ ‘ਚ ਆਈ ਹੈ। ਇਸ ਤਸਵੀਰ ‘ਚ ਪਰਮੀਸ਼ ਵਰਮਾ ਨੇ ਨੇਹਾ ਨੂੰ ਗੋਦ ‘ਚ ਚੁੱਕਿਆ ਹੋਇਆ ਹੈ।

ਨੇਹਾ ਕੱਕੜ ਨੇ ਇਸ ਤਸਵੀਰ ਨੂੰ ਪਰਮੀਸ਼ ਵਰਮਾ ਨੂੰ ਵੀ ਟੈਗ ਕੀਤਾ ਹੈ। ਉੱਥੇ ਪਰਮੀਸ਼ ਵਰਮਾ ਨੇ ਇਸ ‘ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਲਿਖਿਆ, ‘ਹਾਂ ਇਹ ਸੱਚ ਹੈ, ਤੁਸੀਂ ਸੱਚ ‘ਚ ਬਹੁਤ ਹੀ ਸਵੀਟ ਇਨਸਾਨ ਹੋ ਨੇਹਾ।’ ਨੇਹਾ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟਸ ਕਰ ਰਹੇ ਹਨ।

ਦੱਸਣਯੋਗ ਹੈ ਕਿ ਨੇਹਾ ਕੱਕੜ ਦਾ ਨਵਾਂ ਗੀਤ 26 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਂ ‘ਡਾਇਮੰਡ ਦਾ ਛੱਲਾ’ ਹੈ। ਉੱਥੇ ਹੀ ਇਸ ਗੀਤ ਦਾ Music track Gurinder Bawa ਨੇ ਡਾਇਰੈਕਟ ਕੀਤਾ ਹੈ।
Leave a Reply
You must be logged in to post a comment.