ਨੋਟ ਲੈ ਕੇ ਵੋਟ ਪਾਉਣ ਨਾਲ ਤੁਹਾਨੂੰ ਨੇਤਾ ਦੇ ਰੂਪ ‘ਚ ਚੋਰ ਹੀ ਮਿਲੇਗਾ : ਕਮਲ ਹਸਨ

ਚੇਨਈ— ਵੋਟ ਪਾਉਣ ਲਈ ਨੋਟ ਲੈਣ ਵਾਲੇ ਵੋਟਰਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਫਿਲਮੀ ਸਟਾਰ ਕਮਲ ਹਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਇਕ ਨਾਗਰਿਕ ਇਸ ਉਦੇਸ਼ ਲਈ ਪੈਸਾ ਲੈਂਦਾ ਹੈ ਤਾਂ ਤੁਹਾਨੂੰ ਆਪਣੇ ਨੇਤਾ ਦੇ ਰੂਪ ਵਿਚ ਇਕ ਚੋਰ ਹੀ ਮਿਲੇਗਾ। ਚੇਨਈ ਵਿਚ ਇਕ ਤਮਿਲ ਟੀ. ਵੀ. ਚੈਨਲ ਤੋਂ ਉਨ੍ਹਾਂ ਨੇ ਕਿਹਾ, ”ਮੈਨੂੰ ਇਸ ਦੀ ਪਰਵਾਹ ਨਹੀਂ ਹੈ ਕਿ ਕੌਣ ਜਾਂ ਕਿਹੜੀ ਪਾਰਟੀ ਪੈਸਾ ਦੇ ਰਹੀ ਹੈ ਪਰ ਕਿਸੇ ਨੂੰ ਇਹ ਮਨਜ਼ੂਰ ਨਹੀਂ ਕਰਨਾ ਚਾਹੀਦਾ। ਇਸ ‘ਤੇ ਸ਼ਰਮ ਆਉਣੀ ਚਾਹੀਦੀ ਹੈ।”
ਕਮਲ ਹਸਨ ਨੇ ਕਿਹਾ ਕਿ ਲੋਕਾਂ ਵਿਚ ‘ਮੇਰਾ ਘਰ, ਮੇਰਾ ਦੇਸ਼’ ਦੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਪੈਸਾ ਦੇਣ ਵਾਲੇ ਨੇਤਾ ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ‘ਤੇ ਧਿਆਨ ਨਹੀਂ ਦੇਣਗੇ, ਜੋ ਪੈਸਾ ਮਨਜ਼ੂਰ ਕਰਦੇ ਹਨ। ਤੁਸੀਂ ਪੈਸਾ ਮਨਜ਼ੂਰ ਨਾ ਕਰੋ ਤਾਂ ਹੀ ਤੁਸੀਂ ਨੇਤਾਵਾਂ ‘ਤੇ ਸਵਾਲ ਉਠਾ ਸਕਦੇ ਹੋ।

Be the first to comment

Leave a Reply