ਨੋਟਬੰਦੀ ਵੇਲੇ ਲਾਈਨਾਂ ‘ਚ ਖੜ੍ਹੇ ਹੋਣ ਵਾਲਿਆਂ ਨੂੰ ਕੀ ਮਿਲਿਆ

ਨਵੀਂ ਦਿੱਲੀ:-ਨੋਟਬੰਦੀ ਦੌਰਾਨ ਲੋਕਾਂ ਨੂੰ ਲੰਬੀਆਂ ਲਾਈਨਾਂ ਵਿੱਚ ਲੱਗਣਾ ਪਿਆ ਦੋ ਸਾਲ ਪਹਿਲਾਂ 8 ਨਵੰਬਰ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕਰਕੇ ਪੂਰੇ ਦੇਸ ਨੂੰ ਹੈਰਾਨ ਕਰ ਦਿੱਤਾ ਜਿਨ੍ਹਾਂ ਵਿੱਚ ਉਨ੍ਹਾਂ ਦੇ ਕੈਬਨਿਟ ਦੇ ਸਾਥੀ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਰਾਤ 12 ਵਜੇ ਤੋਂ 500 ਅਤੇ 1000 ਰੁਪਏ ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ।
ਜਦੋਂ ਉਨ੍ਹਾਂ ਦੇ ਇਸ ਕਦਮ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ , *ਮੈਂ ਸਿਰਫ਼ ਦੇਸ ਤੋਂ 50 ਦਿਨ ਮੰਗੇ ਹਨ। ਮੈਨੂੰ ਸਿਰਫ਼ 30 ਦਸੰਬਰ ਤੱਕ ਦਾ ਮੌਕਾ ਦਿਓ ਮੇਰੇ ਭੈਣੋ-ਭਰਾਵੋ।”ਜੇਕਰ 30 ਦਸੰਬਰ ਤੋਂ ਬਾਅਦ ਕੋਈ ਕਮੀ ਰਹਿ ਜਾਵੇ, ਮੇਰੀ ਕੋਈ ਗ਼ਲਤੀ ਨਿਕਲ ਜਾਵੇ, ਕੋਈ ਮੇਰਾ ਗ਼ਲਤ ਇਰਾਦਾ ਨਿਕਲ ਜਾਵੇ। ਤੁਸੀਂ ਜਿਸ ਚੌਰਾਹੇ ‘ਤੇ ਮੈਨੂੰ ਖੜ੍ਹਾ ਕਰੋਗੇ, ਮੈਂ ਖੜ੍ਹਾ ਹੋ ਕੇ…ਦੇਸ ਜਿਹੜੀ ਸਜ਼ਾ ਦੇਵੇਗਾ ਉਹ ਸਜ਼ਾ ਭੁਗਤਣ ਲਈ ਤਿਆਰ ਹਾਂ।ਦੇਸ ਨੂੰ ਇੱਕ ਵੱਡਾ ਝਟਕਾ ਦੇਣ ਵਾਲੇ ਆਪਣੇ ਇਸ ਕਦਮ ਦਾ ਉਦੇਸ਼ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਇਹ ਕਾਲੇ ਧਨ ਖ਼ਿਲਾਫ਼ ਇੱਕ ਮੁਹਿੰਮ ਹੈ।ਉਨ੍ਹਾਂ ਨੇ ਇਸ ਨੂੰ ਕੱਟੜਵਾਦ ਅਤੇ ਅੱਤਵਾਦ ਖ਼ਿਲਾਫ਼ ਸਰਜੀਕਲ ਸਟ੍ਰਾਈਕ ਕਿਹਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਕਦਮ ਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਸੀ ਇਸ ਨੂੰ ਇੱਕ ਕੈਸ਼ਲੈੱਸ (ਨਕਦੀ ਰਹਿਤ) ਅਰਥਵਿਵਸਥਾ ਅਤੇ ਡਿਜਿਟਲ ਸਮਾਜ ਵੱਲ ਇੱਕ ਵੱਡਾ ਕਦਮ ਦੱਸਿਆ ਸੀ।
ਦੋ ਸਾਲ ਬਾਅਦ ਮੋਦੀ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸਾਰੇ ਉਦੇਸ਼ ਪੂਰੇ ਹੋ ਗਏ ਹਨ।ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਪਿਛਲੇ ਸਾਲ ਕਿਹਾ ਸੀ ਕਿ ਨੋਟਬੰਦੀ ਤੋਂ ਬਾਅਦ ਵਿਕਾਸ ਦਰ ਵਿੱਚ ਵਾਧਾ ਹੋਇਆ ਹੈ ਅਤੇ ਜ਼ਿਆਦਾ ਪੈਸਾ ਸਿਸਟਮ ਵਿੱਚ ਆਇਆ ਹੈ।ਪਿਛਲੇ ਸਾਲ ਆਰਬੀਆਈ ਨੇ ਐਲਾਨ ਕੀਤਾ ਹੈ ਕਿ 99.3 ਫ਼ੀਸਦ ਨੋਟ ਸਿਸਟਮ ਵਿੱਚ ਵਾਪਿਸ ਆ ਗਏ ਹਨ। ਕੇਂਦਰੀ ਬੈਂਕ ਮੁਤਾਬਕ ਨੋਟਬੰਦੀ ਸਮੇਂ ਦੇਸ ਭਰ ਵਿੱਚ 500 ਅਤੇ 1000 ਰੁਪਏ ਦੇ ਕੁੱਲ 15 ਲੱਖ 41 ਹਜ਼ਾਰ ਕਰੋੜ ਰੁਪਏ ਦੇ ਨੋਟ ਚਲਨ ਵਿੱਚ ਸਨ।ਇਨ੍ਹਾਂ ਵਿੱਚੋਂ 15 ਲੱਖ 31 ਹਜ਼ਾਰ ਕਰੋੜ ਦੇ ਨੋਟ ਹੁਣ ਸਿਸਟਮ ਵਿੱਚ ਵਾਪਿਸ ਆ ਗਏ ਹਨ ਯਾਨਿ 10 ਹਜ਼ਾਰ ਕਰੋੜ ਦੇ ਨੋਟ ਸਿਸਟਮ ਵਿੱਚ ਵਾਪਿਸ ਨਹੀਂ ਆ ਸਕੇ ਅਤੇ ਅਜੇ ਤਾਂ ਭੂਟਾਨ ਅਤੇ ਨੇਪਾਲ ਤੋਂ ਆਉਣ ਵਾਲੇ ਨੋਟਾਂ ਦੀ ਗਿਣਤੀ ਹੋਣੀ ਬਾਕੀ ਹੈ।ਇਸਦਾ ਮਤਲਬ ਇਹ ਹੋਇਆ ਕਿ ਲੋਕਾਂ ਦੇ ਕੋਲ ਕੈਸ਼ ਦੀ ਸ਼ਕਲ ਵਿੱਚ ਕਾਲਾ ਧਨ ਨਾਂ ਦੇ ਬਰਾਬਰ ਸੀ। ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਤੇ ਰਿਜ਼ਰਵ ਬੈੰਕ ਦੇ ਗਵਰਨਰ ਉਰੀਜੀਤ ਪਟੇਲ ਨੂੰ ਵੀ ਜਵਾਬ ਦੇਣੇ ਔਖੇ ਜਾਪ ਰਹੇ ਸਨ।ਆਰਥਿਕ ਮਾਮਲਿਆਂ ਦੇ ਮਾਹਿਰ ਪ੍ਰਿਏ ਰੰਜਨ ਡੈਸ਼ ਕਹਿੰਦੇ ਹਨ ਕਿ ਇਹ ਸੋਚਣਾ ਮੂਰਖਤਾ ਹੈ ਕਿ ਲੋਕ ਕਾਲੇ ਧਨ ਨੂੰ ਕੈਸ਼ ਦੀ ਸ਼ਕਮ ਵਿੱਚ ਆਪਣੇ ਘਰਾਂ ‘ਚ ਰੱਖਦੇ ਹਨ। ਉਨ੍ਹਾਂ ਮੁਤਾਬਕ ਕਾਲੇ ਧਨ ਨਾਲ ਕਮਾਇਆ ਗਿਆ ਪੈਸਾ ਜ਼ਮੀਨ ਜਾਇਦਾਦ ਆਦਿ ਵਿੱਚ ਨਿਵੇਸ਼ ਕਰ ਦਿੱਤਾ ਜਾਂਦਾ ਹੈ।ਉਹ ਜ਼ੋਰ ਦੇ ਕੇ ਕਹਿੰਦੇ ਹਨ ਨੋਟਬੰਦੀ ਨਾਕਾਮ ਰਹੀ, *ਇਹ ਸਰਕਾਰ ਦਾ ਇੱਕ ਕਾਲਾ ਕਾਰਨਾਮਾ ਸੀ, ਇਹ ਇੱਕ ਅਜਿਹਾ ਫਰਮਾਨ ਸੀ ਜਿਸ ਨੇ ਦੇਸ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ।”*ਇਸ ਨਾਲ ਸਕਲ ਘਰੇਲੂ ਉਤਪਾਦ ਵਿੱਚ 2 ਫ਼ੀਸਦ ਦੀ ਗਿਰਾਵਟ ਹੋਈ ਜਿਹੜੀ 3 ਲੱਖ ਜਾਂ 3.5 ਲੱਖ ਕਰੋੜ ਰੁਪਏ ਦਾ ਘਾਟਾ ਕਿਹਾ ਜਾ ਸਕਦਾ ਹੈ। ਇਕੌਨੋਮਿਕ ਟਾਈਮਜ਼ ਅਖ਼ਬਾਰ ਦੇ ਸੰਪਾਦਕ ਟੀ.ਕੇ. ਅਰੁਣ ਮੁਤਾਬਕ ਆਰਥਿਕ ਰੂਪ ਤੋਂ ਨੋਟਬੰਦੀ ਨਾਕਾਮ ਰਹੀ ਪਰ ਸਿਆਸੀ ਇਤਬਾਰ ਤੋਂ ਇਹ ਵੱਡੀ ਕਾਮਯਾਬੀ ਸੀ।

Be the first to comment

Leave a Reply