ਨੈਨੋਸ ਦਾ ਸਰਵੇਖਣ ਆਉਣ ਤੋਂ ਬਾਅਦ ਕਿਊਬਕ ‘ਚ ਲਿਬਰਲਾਂ ਦੇ ਹੌਸਲੇ ਬੁਲੰਦ

ਇਸ ਦੇ ਜਵਾਬ ‘ਚ ਸਾਹਮਣੇ ਆਇਆ ਕਿ ਸੂਬੇ ‘ਚ 35.3 ਫੀ ਸਦੀ ਵੋਟਰ ਲਿਬਰਲ ਪਾਰਟੀ ਦਾ ਪੱਖ ਪੂਰਦੇ ਨੇ, ਜੋ ਕਿ ਪਹਿਲਾਂ ਦੇ ਇਕ ਹਫਤੇ ਦੇ ਮੁਕਾਬਲੇ 36.2 ਤੋਂ ਘੱਟ ਹੈ। ਪਰ ਅਜੇ ਵੀ ਬਲਾਕ ਕਿਊਬੀਕੁਆ, ਜਿਸ ਨੂੰ 22 ਫੀ ਸਦੀ ਸਮਰਥਨ ਹਾਸਲ ਹੈ। ਪੋਲਸਟਰ ਨਿੱਕ ਨੈਨੋਸ ਨੇ ਆਖਿਆ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਲਿਬਰਲਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਇਕ ਵਾਰੀ ਮਾਂਟਰੀਅਲ ਤੋਂ ਪੈਰ ਬਾਹਰ ਕਰਨ ‘ਤੇ ਕੰਜ਼ਰਵੇਟਿਵ ਅਤੇ ਬਲਾਕ ਕਿਊਬੀਕੁਆ ਵਰਗੀਆਂ ਪਾਰਟੀਆਂ ਦੇ ਸਮਰਥਨ ‘ਚ ਕਾਫੀ ਵਾਧਾ ਹੋ ਜਾਂਦਾ ਹੈ।

ਨੈਨੋਸ ਨੇ ਆਖਿਆ ਕਿ ਇਹ ਵੀ ਜ਼ਰੂਰੀ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮਾਂਟਰੀਅਲ ਤੋਂ ਬਾਹਰ ਕੀ ਵਾਪਰ ਰਿਹਾ ਹੈ ਕਿਉਂਕਿ ਚੋਣਾਂ ਦੇ ਨਤੀਜੇ ਇਕ ਸੂਬੇ ‘ਚੋਂ ਹੀ ਨਹੀਂ ਸਗੋਂ ਦੇਸ਼ ਦੀਆਂ ਸਾਰੀਆਂ ਸੀਟਾਂ ਤੋਂ ਹੀ ਤੈਅ ਹੋਣੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਅਸਲ ‘ਚ ਗੱਲ ਇਹ ਹੈ ਕਿ ਬਹੁਤੀਆਂ ਸੀਟਾਂ, ਜਿਨ੍ਹਾਂ ਨੂੰ ਮਿਲਾ ਕੇ ਫੈਸਲਾ ਹੋਣਾ ਹੈ, ਅਸਲ ਮੁਕਾਬਲਾ ਉੱਥੇ ਹੀ ਹੈ ਅਤੇ ਉੱਥੇ ਹੀ ਵੋਟਾਂ ਵੰਡੀਆਂ ਜਾਣੀਆਂ ਹਨ।

Be the first to comment

Leave a Reply