ਨਿਊ ਸਾਊਥ ਵੇਲਜ਼ ‘ਚ ਪੰਜਾਬੀ ਨੂੰ ਭਰਵਾਂ ਹੁੰਗਾਰਾ, ਸਕੂਲਾਂ ‘ਚ ‘ਪੰਜਾਬੀ ਭਾਸ਼ਾ’ ਪੜ੍ਹਨਗੇ ਬੱਚੇ

ਸਿਡਨੀ— ਪੰਜਾਬੀ ਬੋਲੀ ਦੀ ਤਰੱਕੀ ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ਹੌਲੀ-ਹੌਲੀ ਹੋ ਰਹੀ ਹੈ। ਹੁਣ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਲੋਂ ਪੰਜਾਬੀ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਯਾਨੀ ਕਿ ਨਿਊ ਸਾਊਥ ਵੇਲਜ਼ ਦੇ ਸਕੂਲਾਂ ‘ਚ ਹੁਣ ਪੰਜਾਬੀ ਪੜ੍ਹਾਈ ਜਾਵੇਗੀ ਅਤੇ ਇਸ ਲਈ ਸਿਲੇਬਸ ਤਿਆਰ ਕੀਤਾ ਜਾਵੇਗਾ। ਇਸ ਲਈ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਲੋਂ ਇਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ‘ਚ ਭਾਈਚਾਰੇ ਤੋਂ ਮੰਗ ਕੀਤੀ ਹੈ ਉਹ ਸਿਲਬੇਸ ਤਿਆਰ ਕਰਨ ‘ਚ ਸਾਡੀ ਮਦਦ ਕਰਨ।
ਵਿਭਾਗ ਨੇ ਯੋਜਨਾ ਬਣਾਈ ਹੈ ਕਿ ਬਕਾਇਦਾ ਕਿੰਗਡਰਗਾਰਡਨ ਤੋਂ 10ਵੀਂ ਤੱਕ ਦਾ ਸਿਲੇਬਸ ਤਿਆਰ ਕੀਤਾ ਜਾਵੇ। ਇਹ ਚਿੱਠੀ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਆਫ ਸਿਡਨੀ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਪੰਜਾਬੀ ਸਕੂਲ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਜੀ ਨੂੰ ਵੀ ਮਿਲੀ ਹੈ। ਉਨ੍ਹਾਂ ਮੁਤਾਬਕ ਆਉਣ ਵਾਲੇ ਸਮੇਂ ‘ਚ ਇਸ ਦੀ ਬਹੁਤ ਵੱਡੀ ਲੋੜ ਹੈ ਕਿ ਪੰਜਾਬੀ ਲਈ ਸਿਲਬੇਸ ਬਣਾਇਆ ਜਾਵੇ ਅਤੇ ਇਸ ਨਾਲ ਪੰਜਾਬੀ ਨੂੰ ਵੱਡਾ ਹੁੰਗਾਰਾ ਵੀ ਮਿਲੇਗਾ। ਆਸਟ੍ਰੇਲੀਆ ਵਿਚ ਵੱਡੀ ਗਿਣਤੀ ‘ਚ ਪੰਜਾਬੀ ਲੋਕ ਜਾਂਦੇ ਹਨ ਅਤੇ ਇੱਥੇ ਉਨ੍ਹਾਂ ਨੂੰ ਇੱਥੋਂ ਦੀ ਭਾਸ਼ਾ ਸਿੱਖਣ ਅਤੇ ਪੜ੍ਹਨ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari
ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਵਿਭਾਗ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸਟਾਫ ਅਤੇ ਮਾਹਰਾਂ ਵਲੋਂ ਵਿਭਾਗ ਦੀ ਮਦਦ ਕੀਤੀ ਜਾਵੇਗੀ, ਜੋ ਕਿ ਭਾਈਚਾਰੇ ਵਲੋਂ ਵੱਡੀ ਖੁਸ਼ੀ ਅਤੇ ਮਾਣ ਦੀ ਗੱਲ ਹੈ। ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਲੋਂ ਪੰਜਾਬੀ ਹੀ ਨਹੀਂ ਸਗੋਂ ਕਿ ਹਿੰਦੀ, ਮੈਸੀਡੋਨੀਅਨ, ਪਰਸ਼ੀਅਨ ਅਤੇ ਤਾਮਿਲ 5 ਭਾਸ਼ਾਵਾਂ ਨੂੰ ਸਿਲਬੇਸ ਬਣਾਉਣ ਲਈ ਸ਼ਾਮਲ ਕੀਤਾ ਗਿਆ ਹੈ। ਸੁਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਹਾਇਰ ਸੈਕੰਡਰੀ ਸਕੂਲਾਂ ‘ਚ ਪਹਿਲਾਂ ਤੋਂ ਹੀ ਪੰਜਾਬੀ ਪਾਠਕ੍ਰਮ ਨੂੰ ਸ਼ਾਮਲ ਕੀਤਾ ਗਿਆ ਹੈ। ਸਕੂਲਾਂ ‘ਚ 100 ਤੋਂ 150 ਵਿਦਿਆਰਥੀ ਪੰਜਾਬੀ ਪੜ੍ਹ ਰਹੇ ਹਨ।

Be the first to comment

Leave a Reply