ਨਸ਼ੇ ‘ਚ ਟੱਲੀ ਮਾਂ ਨੇ ਆਪਣੇ 8 ਮਹੀਨੇ ਦੇ ਬੱਚੇ ਨੂੰ ਚਾਕੂ ਮਾਰ ਕੇ ਕੀਤਾ ਜ਼ਖਮੀ

ਮਾਸਕੋ (ਬਿਊਰੋ)— ਰੂਸ ਦੇ ਦੱਖਣੀ ਪੱਛਮੀ ਇਲਾਕੇ ਵਿਚ ਨਸ਼ੇ ਵਿਚ ਟੱਲੀ ਇਕ ਮਾਂ ਨੇ ਆਪਣੇ ਬੱਚੇ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਅਸਲ ਵਿਚ ਜਦੋਂ ਔਰਤ ਨਸ਼ੇ ਵਿਚ ਟੱਲੀ ਸੀ ਤਾਂ ਉਸ ਦਾ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਸੀ। ਔਰਤ ਨੂੰ ਆਪਣੇ ਬੇਟੇ  ਦੇ ਰੋਣ ‘ਤੇ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਐਡਲੀਨਾ ਕਾਰਿਨਸੋਵਾ ਨੇ ਆਪਣੇ 8 ਮਹੀਨੇ ਦੇ ਬੱਚੇ ‘ਤੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਧਰ ਸਹੀ ਸਮੇਂ ‘ਤੇ ਮੈਡੀਕਲ ਇਲਾਜ ਮਿਲ ਜਾਣ ਕਾਰਨ ਬੱਚੇ ਦੀ ਜਾਨ ਬਚਾ ਲਈ ਗਈ।

ਪੁਲਸ ਦਾ ਕਹਿਣਾ ਹੈ,”ਐਡਲੀਨਾ ਆਪਣੇ ਬੁਆਏਫਰੈਂਡ ਅਤੇ ਇਕ ਹੋਰ ਮਹਿਲਾ ਦੋਸਤ ਨਾਲ ਸ਼ਰਾਬ ਪੀ ਰਹੀ ਸੀ। ਤਿੰਨੇ ਰਸੋਈ ਵਿਚ ਸਨ ਅਤੇ ਪਾਰਟੀ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਮਹਿਲਾ ਦਾ ਆਪਣੇ ਬੁਆਏਫਰੈਂਡ ਨਾਲ ਝਗੜਾ ਹੋਇਆ, ਜਿਸ ਦੌਰਾਨ ਹੋਏ ਸ਼ੋਰ ਸ਼ਰਾਬੇ ਕਾਰਨ 8 ਮਹੀਨੇ ਦੇ ਬੱਚੇ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਰੋਣ ਲੱਗਾ। ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਣ ਕਾਰਨ ਅਤੇ ਬੁਆਏਫਰੈਂਡ ਨਾਲ ਝਗੜਾ ਹੋਣ ਕਾਰਨ ਐਡਲੀਨਾ ਗੁੱਸੇ ਵਿਚ ਆ ਗਈ। ਉਸ ਨੇ ਆਪਣੇ ਬੇਟੇ ਦੀ ਗਰਦਨ ਅਤੇ ਪੇਟ ‘ਤੇ ਤਾਬੜਤੋੜ ਹਮਲੇ ਕੀਤੇ।”

ਪੁਲਸ ਨੇ ਦੱਸਿਆ,”ਐਡਲੀਨਾ ਦੀ ਮਹਿਲਾ ਦੋਸਤ ਨੇ ਬੱਚੇ ਨੂੰ ਉਸ ਦੀ ਗ੍ਰਿ੍ਰਫਤ ਤੋਂ ਛੁਡਵਾਇਆ ਅਤੇ ਪੁਲਸ ਅਤੇ ਐਂਬੁਲੈਂਸ ਨੂੰ ਫੋਨ ਕੀਤਾ। ਬੱਚੇ ਦੀ ਜਾਨ ਬਚਾ ਲਈ ਗਈ ਹੈ ਪਰ ਉਸ ਦਾ ਇਲਾਜ ਜਾਰੀ ਹੈ। ਬੱਚੇ ਦੀ ਗਰਦਨ ਅਤੇ ਪੇਟ ਤੇ ਡੂੰਘੇ ਜ਼ਖਮ ਹਨ। ਫਿਲਹਾਲ ਬੱਚੇ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।” ਉੱਧਰ ਐਡਲੀਨਾ ‘ਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਕੇਸ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਟ੍ਰਾਇਲ ਦੌਰਾਨ ਹੀ ਉਸ ਕੋਲੋਂ ਬੱਚੇ ਦੀ ਕਸਟੱਡੀ ਲੈ ਲਈ ਜਾਵੇਗੀ।

Be the first to comment

Leave a Reply