ਧਾਰਾ-370 ‘ਤੇ ਸਰਕਾਰ ਦਾ ਫੈਸਲਾ ਇਕ ਪਾਸੜ ਤੇ ਹੈਰਾਨ ਕਰਨ ਵਾਲਾ : ਉਮਰ ਅਬਦੁੱਲਾ

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਧਾਰਾ-370 ‘ਤੇ ਸਰਕਾਰ ਦੇ ਕਦਮ ਨੂੰ ਇਕ ਪਾਸੜ ਅਤੇ ਹੈਰਾਨ ਕਰਨ ਵਾਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਕੀਤਾ ਗਿਆ ਭਾਰਤ ਸਰਕਾਰ ਦਾ ਫੈਸਲਾ ਉਸ ਭਰੋਸੇ ਨਾਲ ਪੂਰੀ ਤਰ੍ਹਾਂ ਨਾਲ ਧੋਖਾ ਹੈ, ਜੋ ਜੰਮੂ-ਕਸ਼ਮੀਰ ਦੇ ਲੋਕਾਂ ਨੇ ਭਾਰਤ ‘ਚ ਜਤਾਇਆ ਸੀ। ਜਦੋਂ ਸੂਬਾ 1947 ‘ਚ ਇਸ ਦੇ ਨਾਲ ਸ਼ਾਮਲ ਹੋਇਆ ਸੀ। ਇਹ ਫੈਸਲਾ ਭਿਆਨਕ ਨਤੀਜੇ ਦੇਣ ਵਾਲਾ ਹੋਵੇਗਾ।ਉਮਰ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਇਨ੍ਹਾਂ ਵਿਨਾਸ਼ਕਾਰੀ ਫੈਸਲਿਆਂ ਦੀ ਜ਼ਮੀਨ ਤਿਆਰ ਕਰਨ ਲਈ ਹਾਲ ਦੇ ਹਫਤਿਆਂ ਵਿਚ ਧੋਖੇ ਅਤੇ ਗੋਪਨੀਅਤਾ ਦਾ ਸਹਾਰਾ ਲਿਆ। ਸਾਡੀਆਂ ਸ਼ੰਕਾਵਾਂ ਬਦਕਿਸਮਤੀ ਨਾਲ ਸੱਚ ਸਾਬਤ ਹੋਈਆਂ ਜਦੋਂ ਭਾਰਤ ਸਰਕਾਰ ਅਤੇ ਜੰਮੂ-ਕਸ਼ਮੀਰ ਵਿਚ ਉਸ ਦੇ ਨੁਮਾਇੰਦਿਆਂ ਨੇ ਸਾਨੂੰ ਝੂਠ ਬੋਲਿਆ ਕਿ ਕੁਝ ਵੀ ਵੱਡਾ ਕਰਨ ਦੀ ਯੋਜਨਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਐਲਾਨ ਉਦੋਂ ਕੀਤਾ ਗਿਆ, ਜਦੋਂ ਪੂਰੇ ਸੂਬੇ ਖਾਸ ਕਰ ਕੇ ਘਾਟੀ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਉਮਰ ਨੇ ਕਿਹਾ, ”ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਲੋਕਤੰਤਰੀ ਆਵਾਜ਼ ਦੇਣ ਵਾਲੇ ਸਾਡੇ ਵਰਗੇ ਲੋਕਾਂ ਨੂੰ ਕੈਦ ਕਰ ਕੇ ਰੱਖ ਲਿਆ ਗਿਆ ਹੈ, ਜਿੱਥੇ ਲੱਖਾਂ ਹਥਿਆਰਬੰਦ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਹੋਈ ਹੈ।  ਇੱਥੇ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਸੋਮਵਾਰ ਨੂੰ ਜੰਮੂ-ਕਸ਼ਮੀਰ ਰਾਜ ਮੁੜਗਠਨ ਬਿੱਲ 2019 ਪੇਸ਼ ਕੀਤਾ, ਜਿਸ ‘ਚ ਧਾਰਾ 370 ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਗਈ। ਰਾਮਨਾਥ ਕੋਵਿੰਦ ਨੇ ਇਸ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜੰਮੂ-ਕਸ਼ਮੀਰ ਸੂਬੇ ਦਾ ਮੁੜਗਠਨ ਹੋਵੇਗਾ। ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ‘ਚ ਵੰਡਿਆ ਜਾਵੇਗਾ। ਪਹਿਲਾ ਜੰਮੂ-ਕਸ਼ਮੀਰ, ਦੂਜਾ ਲੱਦਾਖ। ਇਸ ਤਰ੍ਹਾਂ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਹੈ।

Be the first to comment

Leave a Reply