ਧਾਰਮਿਕ ਆਗੂਆਂ ਨੇ ਗੁਰਦੁਆਰੇ ‘ਚ ਗਿੱਧਾ ਪਾ ਕੇ ਕੌਮ ਨੂੰ ਸ਼ਰਮਸਾਰ ਕੀਤਾ

ਨਕੋਦਰ(ਬੁਲੰਦਾ): ਸੰਸਾਰ ਪੱਧਰ ਦੀਆਂ ਕੌਮਾਂ ਆਪਣੀ ਹੋਂਦ ਸਥਾਪਤ ਕਰਕੇ ਆਪਣੇ ਆਪਣੇ ਧਰਮ ਨੂੰ ਪੂਰੀ ਦੁਨੀਆਂ ‘ਚ ਸਥਾਪਤ ਹੋਣ ਲਈ ਜੱਦੋ ਜਹਿਦ ਕਰ ਰਹੀਆਂ ਹਨ।ਪਰੰਤੂ ਬਦਕਿਸਮਤੀ ਸਿੱਖ ਕੌਮ ਦੀ ਜੋ ਦੁਨੀਆਂ ਦੇ ਇੱਕ ਛੋਟੇ ਜਿਹੇ ਰਾਜ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਸੰਘਰਸ਼ ਕਰ ਰਹੀ ਹੈ।ਪ੍ਰੰਤੂ ਅਜਗਰ ਰੂਪੀ ਹਿੰਦੂਤਵੀ ਤਾਕਤਾਂ ਇਸ ਨੂੰ ਨਿਗਲਣ ਲਈ ਤਿਆਰ ਬੈਠੀਆਂ ਨੇ ਜਿਸ ਕਾਰਨ ਸਿੱਖ ਕੌਮ ਦੀਆਂ ਸੰਸਥਾਵਾਂ ਤੇ ਆਰਥਿਕ ਤੌਰ ਤੇ ਮਜਬੂਤ ਗੁਰਦੁਆਰਾ ਸਹਿਬ ਦਾ ਕੰਟਰੋਲ ਲਗਾਤਾਰ ਇਕਲਾਖ ਤੋਂ ਡਿੱਗੇ ਹੋਏ ਧਾਰਮਿਕ ਆਗੂਆ ਦੇ ਹੱਥਾਂ ‘ਚ ਆ ਗਿਆ ਹੈ ਜਿਨ੍ਹਾਂ ਦੀਆਂ ਘਟੀਆ ਕਰਤੂਤਾਂ ਸਿੱਖ ਕੌਮ ਦੀ ਮਰਿਆਦਾ ਤੇ ਸਿਧਾਤਾਂ ਦਾ ਲਗਾਤਾਰ ਮਜਾਕ ਉਡਾਉਦੀਆ ਰਹਿੰਦੀਆਂ ਹਨ। ਸਿੱਖ ਕੌਮ ਦੇ ਹਰ ਇਤਿਹਾਸਕ ਦਿਹਾੜੇ ਮੌਕੇ ਨਵੀਆਂ ਨਵੀਆਂ ਨਿਵਾਣਾਂ ਛੂਹਣ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿੰਨਾਂ ਨੂੰ ਦੇਖਕੇ ਸਿੱਖ ਕੌਮ ਚ ਆਸਥਾ ਰੱਖਣ ਵਾਲਾ ਹਰ ਨਾਨਕ ਨਾਮ ਲੇਵਾਂ ਸਿੱਖ ਸਰਮ ਨਾਲ ਸਰਮਸਾਰ ਹੋ ਜਾਦਾਂ ਹੈ।
ਅਜਿਹੀ ਹੀ ਇੱਕ ਵੀਡੀਓ ਬੀਤੇ ਦਿਨ ਤੋ ਸ਼ੋਸਲ ਮੀਡੀਆ ਤੇ ਘੁੰਮ ਰਹੀ ਹੈ।
ਇਹ ਵੀਡੀਓ ਨਕੋਦਰ ਨੇੜਲੇ ਇੱਕ ਗੁਰਦੁਆਰਾ ਸਾਹਿਬ ਚ ਬਣੀ ਹੈ ਜਿਸ ਚ ਇੱਕ ਬਹੁਤ ਵੱਡਾ ਸਮਾਗਮ ਹੋ ਰਿਹਾ ਇਸ ਇਕੱਠ ਚ ਸਿੱਖ ਔਰਤਾਂ ਤੇ ਮਰਦਾਂ ਦਾ ਵੱਡਾ ਇਕੱਠ ਹੈ।ਇਕੱਠ ਦੇ ਵਿਚਕਾਰ ਇੱਕ ਸੰਤ ਬਾਬਾ ਖੜਾ ਹੈ।
ਇਸ ਦੇ ਆਲੇ ਦੁਆਲੇ ਦੁੱਧ ਚਿੱਟੇ ਚੋਲਿਆ ਵਾਲੇ ਤੇ ਚਿੱਟੇ ਗੋਲ ਦਸਤਾਰਾਂ ਵਾਲੇ ਸਿੰਘ ਗਿੱਧਾ ਪਾ ਕੇ ਬੇਹੂਦਾ ਢੰਗ ਨਾਲ ਨੱਚ ਰਹੇ ਰਹੇ ਨੇ ਜਿਸ ਨੂੰ ਦੇਖ ਕੇ ਹਰ ਸਿੱਖ ਦਾ ਸਿਰ ਸਰਮ ਨਾਲ ਝੁੱਕ ਜਾਂਦਾ ਹੈ।
ਹਾਲਾਂਕਿ ਸਿੱਖ ਰਹਿਤ ਮਰਯਾਦਾ ਚ ਗੁਰੂ ਦੇ ਸਿੱਖ ਦੇ ਹਰ ਕਾਰਜ ਵੇਲੇ ਉਹ ਭਾਵੇਂ ਖੁਸੀ ਦਾ ਹੋਵੇ ਜਾਂ ਗਮੀ ਦਾ ਸ੍ਰੀ ਅਨੰਦ ਸਹਿਬ ਦੀ ਬਾਣੀ ਪੜੀ ਜਾਦੀਂ ਹੈ ਇਸ ਦਾ ਭਾਵ ਇਹੀ ਹੈ ਕਿ ਖਾਲਸਾ ਖੁਸੀ ਤੇ ਗਮੀ ਮੌਕੇ ਸਹਿਜ ਰਹੇ ਪਰੰਤੂਸਾਰੀਆਂ ਮਰਿਆਦਾ ਦੀ ਉਲੰਘਣਾ ਕਰਕੇ ਇਹ ਧਾਰਮਿਕ ਆਗੂ ਕਿਸ ਖੁਸੀ ਚ ਗੁਰਦੁਆਰਾ ਸਾਹਿਬ ਚ ਗਿੱਧਾ ਪਾ ਰਹੇ ਹਨ।ਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਤੇ ਅਕਾਲ ਤਖਤ ਸਹਿਬ ਦੇ ਜੱਥੇਦਾਰ ਇਸ ਤੇ ਕੋਈ ਕਾਰਵਾਈ ਕਰਨਗੇ ਜਾਂ ਇਹ ਵੀਡੀਓ ਇਸੇ ਤਰਾਂ ਸੋਸਲ ਮੀਡੀਆ ਤੇ ਸਿੱਖ ਕੌਮ ਨੂੰ ਮਜਾਕ ਦਾ ਪਾਤਰ ਬਣਾਉਦੀ ਰਹੇਗੀ।ਇਸੇ ਤਰਾਂ ਸ੍ਰੋਮਣੀ ਕਮੇਟੀ ਦੇ ਐਡੀਸਨਲ ਮੈਨੇਜਰ ਵੱਲੋ ਗੁਰਬਾਣੀ ਦੇ ਸ਼ਬਦਾਂ ਦਾ ਅਸ਼ਲੀਲ ਵਾਰਤਾਲਾਪ ਬਣਾਕੇ ਪੇਸ਼ ਕਰਨ ਤੇ ਸਿੱਖ ਕੌਮ ਚ ਗੁੱਸੇ ਦੀ ਲਹਿਰ ਹੈ।ਹੁਣ ਹਰ ਸਿੱਖ ਦੇ ਦਿਲ ਚ ਇੱਕ ਹੀ ਸੁਆਲ ਹੈ ਕਿ ਇਹ ਅਖੌਤੀ ਧਾਰਮਿਕ ਆਗੂ ਕਦੋ ਤੱਕ ਸਿੱਖ ਕੌਮ ਦੀ ਮਿੱਟੀ ਪਲੀਤ ਕਰਦੇ ਰਹਿਣਗੇ।

Be the first to comment

Leave a Reply